27ਉਸਦੇ ਸਾਰੇ ਜਵਾਨ ਬਲਦਾਂ ਨੂੰ ਮਾਰ ਦਿਓ; ਉਹਨਾਂ ਨੂੰ ਕਤਲ ਕਰਨ ਲਈ ਹੇਠਾਂ ਜਾਣ ਦਿਓ! ਉਹਨਾਂ ਉੱਤੇ ਹਾਏ! ਕਿਉਂਕਿ ਉਹਨਾਂ ਦਾ ਦਿਨ ਆ ਗਿਆ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਆ ਗਿਆ ਹੈ।
28ਬਾਬੇਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਆਵਾਜ਼ ਸੁਣੋ ਸੀਯੋਨ ਵਿੱਚ ਯਾਹਵੇਹ ਦੀ ਘੋਸਣਾ ਅਤੇ ਸਾਡੇ ਪਰਮੇਸ਼ਵਰ ਦਾ ਬਦਲਾ, ਉਸ ਦੀ ਹੈਕਲ ਦਾ ਬਦਲਾ ਦੱਸਣ।
29“ਬਾਬੇਲ ਦੇ ਵਿਰੁੱਧ ਤੀਰ ਅੰਦਾਜ਼ਾ ਨੂੰ ਬੁਲਾਓ, ਉਹਨਾਂ ਸਾਰਿਆਂ ਨੂੰ ਜੋ ਧਨੁਸ਼ ਖਿੱਚਦੇ ਹਨ। ਉਸਦੇ ਚਾਰੇ ਪਾਸੇ ਡੇਰੇ ਲਗਾਓ; ਕਿਸੇ ਨੂੰ ਬਚਣ ਨਾ ਦਿਓ। ਉਸਨੂੰ ਉਸਦੇ ਕੰਮਾਂ ਦਾ ਬਦਲਾ ਦਿਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸਨੇ ਕੀਤਾ ਹੈ। ਕਿਉਂ ਜੋ ਉਸ ਨੇ ਇਸਰਾਏਲ ਦੇ ਪਵਿੱਤਰ ਪੁਰਖ ਯਾਹਵੇਹ ਦੀ ਨਿੰਦਿਆ ਕੀਤੀ ਹੈ।
30ਇਸ ਲਈ, ਉਸਦੇ ਨੌਜਵਾਨ ਗਲੀਆਂ ਵਿੱਚ ਡਿੱਗਣਗੇ; ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ,” ਯਾਹਵੇਹ ਦਾ ਵਾਕ ਹੈ
31“ਵੇਖੋ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ,” ਯਾਹਵੇਹ ਸਰਵਸ਼ਕਤੀਮਾਨ ਦਾ ਵਾਕ ਹੈ, “ਤੇਰਾ ਦਿਨ ਆ ਗਿਆ ਹੈ, ਤੇਰੇ ਲਈ ਸਜ਼ਾ ਦਾ ਸਮਾਂ ਆ ਗਿਆ ਹੈ।