40ਜਿਵੇਂ ਕਿ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਹਨਾਂ ਦੇ ਗੁਆਂਢੀ ਕਸਬਿਆਂ ਸਮੇਤ ਉਖਾੜ ਸੁੱਟਿਆ ਸੀ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।
41“ਦੇਖੋ! ਉੱਤਰ ਤੋਂ ਫ਼ੌਜ ਆ ਰਹੀ ਹੈ; ਇੱਕ ਮਹਾਨ ਕੌਮ ਅਤੇ ਬਹੁਤ ਸਾਰੇ ਰਾਜੇ ਧਰਤੀ ਦੇ ਸਿਰੇ ਤੋਂ ਭੜਕਾਏ ਜਾ ਰਹੇ ਹਨ।
42ਉਹਨਾਂ ਨੇ ਕਮਾਨ ਅਤੇ ਬਰਛੇ ਨਾਲ ਫੜੇ ਹਨ; ਉਹ ਬੇਰਹਿਮ ਅਤੇ ਜ਼ਾਲਮ ਹਨ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਦੇ ਹਨ ਹੇ ਬਾਬੇਲ ਦੀਏ ਧੀਏ ਤੇਰੇ ਵਿਰੁੱਧ ਆਉਂਦੇ ਹਨ।
43ਬਾਬੇਲ ਦੇ ਰਾਜੇ ਨੇ ਉਹਨਾਂ ਬਾਰੇ ਖਬਰਾਂ ਸੁਣੀਆਂ ਹਨ, ਅਤੇ ਉਹ ਦੇ ਹੱਥ ਲੰਗੜੇ ਹੋਏ ਹਨ। ਦੁੱਖ ਨੇ ਉਸ ਨੂੰ ਜਕੜ ਲਿਆ ਹੈ, ਜਣੇਪੇ ਵਾਲੀ ਔਰਤ ਵਰਗਾ ਦਰਦ।
44ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂ ਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ, ਮੈਂ ਇੱਕ ਪਲ ਵਿੱਚ ਬਾਬੇਲ ਦਾ ਉਸ ਦੀ ਧਰਤੀ ਤੋਂ ਭਜਾ ਦਿਆਂਗਾ। ਕਿਸਨੂੰ ਚੁਣਿਆ ਹੋਇਆ ਹੈ ਜਿਸਨੂੰ ਮੈਂ ਇਸ ਲਈ ਨਿਯੁਕਤ ਕਰਾਂਗਾ? ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ? ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”