ਯਿਰਮਿਯਾਹ 50

ਜਿਵੇਂ ਕਿ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਹਨਾਂ ਦੇ ਗੁਆਂਢੀ ਕਸਬਿਆਂ ਸਮੇਤ ਉਖਾੜ ਸੁੱਟਿਆ ਸੀ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

Jeremiah 50:40 (UKJV) As God overthrew Sodom and Gomorrah and the neighbour cities thereof, says the LORD; so shall no man abide there, neither shall any son of man dwell therein.

38ਉਸ ਦੇ ਪਾਣੀਆਂ ਤੇ ਸੋਕਾ! ਅਤੇ ਉਹ ਸੁੱਕ ਜਾਣਗੇ। ਕਿਉਂਕਿ ਇਹ ਮੂਰਤੀਆਂ ਦਾ ਦੇਸ਼ ਹੈ, ਮੂਰਤੀਆਂ ਜੋ ਦਹਿਸ਼ਤ ਨਾਲ ਪਾਗਲ ਹੋ ਜਾਣਗੀਆਂ।

39“ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।

40ਜਿਵੇਂ ਕਿ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਹਨਾਂ ਦੇ ਗੁਆਂਢੀ ਕਸਬਿਆਂ ਸਮੇਤ ਉਖਾੜ ਸੁੱਟਿਆ ਸੀ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

41“ਦੇਖੋ! ਉੱਤਰ ਤੋਂ ਫ਼ੌਜ ਆ ਰਹੀ ਹੈ; ਇੱਕ ਮਹਾਨ ਕੌਮ ਅਤੇ ਬਹੁਤ ਸਾਰੇ ਰਾਜੇ ਧਰਤੀ ਦੇ ਸਿਰੇ ਤੋਂ ਭੜਕਾਏ ਜਾ ਰਹੇ ਹਨ।

42ਉਹਨਾਂ ਨੇ ਕਮਾਨ ਅਤੇ ਬਰਛੇ ਨਾਲ ਫੜੇ ਹਨ; ਉਹ ਬੇਰਹਿਮ ਅਤੇ ਜ਼ਾਲਮ ਹਨ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਦੇ ਹਨ ਹੇ ਬਾਬੇਲ ਦੀਏ ਧੀਏ ਤੇਰੇ ਵਿਰੁੱਧ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.