ਯਿਰਮਿਯਾਹ 50

“ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।

Jeremiah 50:39 (UKJV) Therefore the wild beasts of the desert with the wild beasts of the islands shall dwell there, and the owls shall dwell therein: and it shall be no more inhabited for ever; neither shall it be dwelt in from generation to generation.

37ਉਹ ਦੇ ਘੋੜਿਆਂ ਅਤੇ ਰਥਾਂ ਉੱਤੇ ਅਤੇ ਉਹ ਦੇ ਸਮੂਹ ਪਰਦੇਸੀਆਂ ਉੱਤੇ ਤਲਵਾਰ! ਉਹ ਕਮਜ਼ੋਰ ਹੋ ਜਾਣਗੇ। ਉਸ ਦੇ ਖ਼ਜ਼ਾਨਿਆਂ ਉੱਤੇ ਤਲਵਾਰ! ਉਹ ਲੁੱਟੇ ਜਾਣਗੇ।

38ਉਸ ਦੇ ਪਾਣੀਆਂ ਤੇ ਸੋਕਾ! ਅਤੇ ਉਹ ਸੁੱਕ ਜਾਣਗੇ। ਕਿਉਂਕਿ ਇਹ ਮੂਰਤੀਆਂ ਦਾ ਦੇਸ਼ ਹੈ, ਮੂਰਤੀਆਂ ਜੋ ਦਹਿਸ਼ਤ ਨਾਲ ਪਾਗਲ ਹੋ ਜਾਣਗੀਆਂ।

39“ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।

40ਜਿਵੇਂ ਕਿ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਹਨਾਂ ਦੇ ਗੁਆਂਢੀ ਕਸਬਿਆਂ ਸਮੇਤ ਉਖਾੜ ਸੁੱਟਿਆ ਸੀ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

41“ਦੇਖੋ! ਉੱਤਰ ਤੋਂ ਫ਼ੌਜ ਆ ਰਹੀ ਹੈ; ਇੱਕ ਮਹਾਨ ਕੌਮ ਅਤੇ ਬਹੁਤ ਸਾਰੇ ਰਾਜੇ ਧਰਤੀ ਦੇ ਸਿਰੇ ਤੋਂ ਭੜਕਾਏ ਜਾ ਰਹੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.