ਯਿਰਮਿਯਾਹ 50

ਉਹ ਦੇ ਘੋੜਿਆਂ ਅਤੇ ਰਥਾਂ ਉੱਤੇ ਅਤੇ ਉਹ ਦੇ ਸਮੂਹ ਪਰਦੇਸੀਆਂ ਉੱਤੇ ਤਲਵਾਰ! ਉਹ ਕਮਜ਼ੋਰ ਹੋ ਜਾਣਗੇ। ਉਸ ਦੇ ਖ਼ਜ਼ਾਨਿਆਂ ਉੱਤੇ ਤਲਵਾਰ! ਉਹ ਲੁੱਟੇ ਜਾਣਗੇ।

Jeremiah 50:37 (UKJV) A sword is upon their horses, and upon their chariots, and upon all the mingled people that are in the midst of her; and they shall become as women: a sword is upon her treasures; and they shall be robbed.

35“ਕਸਦੀਆਂ ਦੇ ਵਿਰੁੱਧ ਇੱਕ ਤਲਵਾਰ!” ਯਾਹਵੇਹ ਇਹ ਆਖਦਾ ਹੈ “ਬਾਬੇਲ ਵਿੱਚ ਰਹਿਣ ਵਾਲਿਆਂ ਦੇ ਵਿਰੁੱਧ ਵੀ ਅਤੇ ਉਸਦੇ ਅਧਿਕਾਰੀਆਂ ਅਤੇ ਬੁੱਧਵਾਨਾਂ ਦੇ ਵਿਰੁੱਧ ਘੋਸ਼ਣਾ ਕਰਦਾ ਹੈ!

36ਉਸਦੇ ਝੂਠੇ ਨਬੀਆਂ ਦੇ ਵਿਰੁੱਧ ਇੱਕ ਤਲਵਾਰ! ਉਹ ਮੂਰਖ ਬਣ ਜਾਣਗੇ। ਉਸ ਦੇ ਯੋਧਿਆਂ ਦੇ ਵਿਰੁੱਧ ਤਲਵਾਰ! ਉਹ ਦਹਿਸ਼ਤ ਨਾਲ ਭਰ ਜਾਣਗੇ।

37ਉਹ ਦੇ ਘੋੜਿਆਂ ਅਤੇ ਰਥਾਂ ਉੱਤੇ ਅਤੇ ਉਹ ਦੇ ਸਮੂਹ ਪਰਦੇਸੀਆਂ ਉੱਤੇ ਤਲਵਾਰ! ਉਹ ਕਮਜ਼ੋਰ ਹੋ ਜਾਣਗੇ। ਉਸ ਦੇ ਖ਼ਜ਼ਾਨਿਆਂ ਉੱਤੇ ਤਲਵਾਰ! ਉਹ ਲੁੱਟੇ ਜਾਣਗੇ।

38ਉਸ ਦੇ ਪਾਣੀਆਂ ਤੇ ਸੋਕਾ! ਅਤੇ ਉਹ ਸੁੱਕ ਜਾਣਗੇ। ਕਿਉਂਕਿ ਇਹ ਮੂਰਤੀਆਂ ਦਾ ਦੇਸ਼ ਹੈ, ਮੂਰਤੀਆਂ ਜੋ ਦਹਿਸ਼ਤ ਨਾਲ ਪਾਗਲ ਹੋ ਜਾਣਗੀਆਂ।

39“ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.