ਯਿਰਮਿਯਾਹ 50

“ਕਸਦੀਆਂ ਦੇ ਵਿਰੁੱਧ ਇੱਕ ਤਲਵਾਰ!” ਯਾਹਵੇਹ ਇਹ ਆਖਦਾ ਹੈ “ਬਾਬੇਲ ਵਿੱਚ ਰਹਿਣ ਵਾਲਿਆਂ ਦੇ ਵਿਰੁੱਧ ਵੀ ਅਤੇ ਉਸਦੇ ਅਧਿਕਾਰੀਆਂ ਅਤੇ ਬੁੱਧਵਾਨਾਂ ਦੇ ਵਿਰੁੱਧ ਘੋਸ਼ਣਾ ਕਰਦਾ ਹੈ!

Jeremiah 50:35 (UKJV) A sword is upon the Chaldeans, says the LORD, and upon the inhabitants of Babylon, and upon her princes, and upon her wise men.

33ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਲੋਕ ਸਤਾਏ ਗਏ ਹਨ, ਅਤੇ ਯਹੂਦਾਹ ਦੇ ਲੋਕ ਵੀ। ਉਹਨਾਂ ਦੇ ਸਾਰੇ ਕੈਦੀਆਂ ਨੇ ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

34ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸਰਬਸ਼ਕਤੀਮਾਨ ਯਾਹਵੇਹ ਉਸ ਦਾ ਨਾਮ ਹੈ। ਉਹ ਜ਼ੋਰ ਨਾਲ ਉਹਨਾਂ ਦੇ ਹੱਕ ਦੀ ਰੱਖਿਆ ਕਰੇਗਾ ਤਾਂ ਜੋ ਉਹ ਉਹਨਾਂ ਦੇ ਦੇਸ਼ ਵਿੱਚ ਅਰਾਮ ਲਿਆਵੇ, ਪਰ ਬਾਬੇਲ ਵਿੱਚ ਰਹਿਣ ਵਾਲਿਆਂ ਲਈ ਅਸ਼ਾਂਤੀ ਲਿਆਵੇ।

35“ਕਸਦੀਆਂ ਦੇ ਵਿਰੁੱਧ ਇੱਕ ਤਲਵਾਰ!” ਯਾਹਵੇਹ ਇਹ ਆਖਦਾ ਹੈ “ਬਾਬੇਲ ਵਿੱਚ ਰਹਿਣ ਵਾਲਿਆਂ ਦੇ ਵਿਰੁੱਧ ਵੀ ਅਤੇ ਉਸਦੇ ਅਧਿਕਾਰੀਆਂ ਅਤੇ ਬੁੱਧਵਾਨਾਂ ਦੇ ਵਿਰੁੱਧ ਘੋਸ਼ਣਾ ਕਰਦਾ ਹੈ!

36ਉਸਦੇ ਝੂਠੇ ਨਬੀਆਂ ਦੇ ਵਿਰੁੱਧ ਇੱਕ ਤਲਵਾਰ! ਉਹ ਮੂਰਖ ਬਣ ਜਾਣਗੇ। ਉਸ ਦੇ ਯੋਧਿਆਂ ਦੇ ਵਿਰੁੱਧ ਤਲਵਾਰ! ਉਹ ਦਹਿਸ਼ਤ ਨਾਲ ਭਰ ਜਾਣਗੇ।

37ਉਹ ਦੇ ਘੋੜਿਆਂ ਅਤੇ ਰਥਾਂ ਉੱਤੇ ਅਤੇ ਉਹ ਦੇ ਸਮੂਹ ਪਰਦੇਸੀਆਂ ਉੱਤੇ ਤਲਵਾਰ! ਉਹ ਕਮਜ਼ੋਰ ਹੋ ਜਾਣਗੇ। ਉਸ ਦੇ ਖ਼ਜ਼ਾਨਿਆਂ ਉੱਤੇ ਤਲਵਾਰ! ਉਹ ਲੁੱਟੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.