ਯਿਰਮਿਯਾਹ 50

ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸਰਬਸ਼ਕਤੀਮਾਨ ਯਾਹਵੇਹ ਉਸ ਦਾ ਨਾਮ ਹੈ। ਉਹ ਜ਼ੋਰ ਨਾਲ ਉਹਨਾਂ ਦੇ ਹੱਕ ਦੀ ਰੱਖਿਆ ਕਰੇਗਾ ਤਾਂ ਜੋ ਉਹ ਉਹਨਾਂ ਦੇ ਦੇਸ਼ ਵਿੱਚ ਅਰਾਮ ਲਿਆਵੇ, ਪਰ ਬਾਬੇਲ ਵਿੱਚ ਰਹਿਣ ਵਾਲਿਆਂ ਲਈ ਅਸ਼ਾਂਤੀ ਲਿਆਵੇ।

Jeremiah 50:34 (UKJV) Their Redeemer is strong; the LORD of hosts is his name: he shall thoroughly plead their cause, that he may give rest to the land, and trouble the inhabitants of Babylon.

32ਹੰਕਾਰੀ ਠੋਕਰ ਖਾਵੇਗਾ ਅਤੇ ਡਿੱਗ ਪਵੇਗਾ ਅਤੇ ਕੋਈ ਵੀ ਉਸਦੀ ਸਹਾਇਤਾ ਨਹੀਂ ਕਰੇਗਾ; ਮੈਂ ਉਸ ਦੇ ਨਗਰਾਂ ਵਿੱਚ ਅੱਗ ਲਾਵਾਗਾ ਜੋ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਵੇਗੀ।”

33ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਲੋਕ ਸਤਾਏ ਗਏ ਹਨ, ਅਤੇ ਯਹੂਦਾਹ ਦੇ ਲੋਕ ਵੀ। ਉਹਨਾਂ ਦੇ ਸਾਰੇ ਕੈਦੀਆਂ ਨੇ ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

34ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸਰਬਸ਼ਕਤੀਮਾਨ ਯਾਹਵੇਹ ਉਸ ਦਾ ਨਾਮ ਹੈ। ਉਹ ਜ਼ੋਰ ਨਾਲ ਉਹਨਾਂ ਦੇ ਹੱਕ ਦੀ ਰੱਖਿਆ ਕਰੇਗਾ ਤਾਂ ਜੋ ਉਹ ਉਹਨਾਂ ਦੇ ਦੇਸ਼ ਵਿੱਚ ਅਰਾਮ ਲਿਆਵੇ, ਪਰ ਬਾਬੇਲ ਵਿੱਚ ਰਹਿਣ ਵਾਲਿਆਂ ਲਈ ਅਸ਼ਾਂਤੀ ਲਿਆਵੇ।

35“ਕਸਦੀਆਂ ਦੇ ਵਿਰੁੱਧ ਇੱਕ ਤਲਵਾਰ!” ਯਾਹਵੇਹ ਇਹ ਆਖਦਾ ਹੈ “ਬਾਬੇਲ ਵਿੱਚ ਰਹਿਣ ਵਾਲਿਆਂ ਦੇ ਵਿਰੁੱਧ ਵੀ ਅਤੇ ਉਸਦੇ ਅਧਿਕਾਰੀਆਂ ਅਤੇ ਬੁੱਧਵਾਨਾਂ ਦੇ ਵਿਰੁੱਧ ਘੋਸ਼ਣਾ ਕਰਦਾ ਹੈ!

36ਉਸਦੇ ਝੂਠੇ ਨਬੀਆਂ ਦੇ ਵਿਰੁੱਧ ਇੱਕ ਤਲਵਾਰ! ਉਹ ਮੂਰਖ ਬਣ ਜਾਣਗੇ। ਉਸ ਦੇ ਯੋਧਿਆਂ ਦੇ ਵਿਰੁੱਧ ਤਲਵਾਰ! ਉਹ ਦਹਿਸ਼ਤ ਨਾਲ ਭਰ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.