ਯਿਰਮਿਯਾਹ 50

ਹੰਕਾਰੀ ਠੋਕਰ ਖਾਵੇਗਾ ਅਤੇ ਡਿੱਗ ਪਵੇਗਾ ਅਤੇ ਕੋਈ ਵੀ ਉਸਦੀ ਸਹਾਇਤਾ ਨਹੀਂ ਕਰੇਗਾ; ਮੈਂ ਉਸ ਦੇ ਨਗਰਾਂ ਵਿੱਚ ਅੱਗ ਲਾਵਾਗਾ ਜੋ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਵੇਗੀ।”

Jeremiah 50:32 (UKJV) And the most proud shall stumble and fall, and none shall raise him up: and I will kindle a fire in his cities, and it shall devour all round about him.

30ਇਸ ਲਈ, ਉਸਦੇ ਨੌਜਵਾਨ ਗਲੀਆਂ ਵਿੱਚ ਡਿੱਗਣਗੇ; ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ,” ਯਾਹਵੇਹ ਦਾ ਵਾਕ ਹੈ

31“ਵੇਖੋ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ,” ਯਾਹਵੇਹ ਸਰਵਸ਼ਕਤੀਮਾਨ ਦਾ ਵਾਕ ਹੈ, “ਤੇਰਾ ਦਿਨ ਆ ਗਿਆ ਹੈ, ਤੇਰੇ ਲਈ ਸਜ਼ਾ ਦਾ ਸਮਾਂ ਆ ਗਿਆ ਹੈ।

32ਹੰਕਾਰੀ ਠੋਕਰ ਖਾਵੇਗਾ ਅਤੇ ਡਿੱਗ ਪਵੇਗਾ ਅਤੇ ਕੋਈ ਵੀ ਉਸਦੀ ਸਹਾਇਤਾ ਨਹੀਂ ਕਰੇਗਾ; ਮੈਂ ਉਸ ਦੇ ਨਗਰਾਂ ਵਿੱਚ ਅੱਗ ਲਾਵਾਗਾ ਜੋ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਵੇਗੀ।”

33ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਲੋਕ ਸਤਾਏ ਗਏ ਹਨ, ਅਤੇ ਯਹੂਦਾਹ ਦੇ ਲੋਕ ਵੀ। ਉਹਨਾਂ ਦੇ ਸਾਰੇ ਕੈਦੀਆਂ ਨੇ ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

34ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸਰਬਸ਼ਕਤੀਮਾਨ ਯਾਹਵੇਹ ਉਸ ਦਾ ਨਾਮ ਹੈ। ਉਹ ਜ਼ੋਰ ਨਾਲ ਉਹਨਾਂ ਦੇ ਹੱਕ ਦੀ ਰੱਖਿਆ ਕਰੇਗਾ ਤਾਂ ਜੋ ਉਹ ਉਹਨਾਂ ਦੇ ਦੇਸ਼ ਵਿੱਚ ਅਰਾਮ ਲਿਆਵੇ, ਪਰ ਬਾਬੇਲ ਵਿੱਚ ਰਹਿਣ ਵਾਲਿਆਂ ਲਈ ਅਸ਼ਾਂਤੀ ਲਿਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.