ਯਿਰਮਿਯਾਹ 50

ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਲੋਕ ਸਤਾਏ ਗਏ ਹਨ, ਅਤੇ ਯਹੂਦਾਹ ਦੇ ਲੋਕ ਵੀ। ਉਹਨਾਂ ਦੇ ਸਾਰੇ ਕੈਦੀਆਂ ਨੇ ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

Jeremiah 50:33 (UKJV) Thus says the LORD of hosts; The children of Israel and the children of Judah were oppressed together: and all that took them captives held them fast; they refused to let them go.

31“ਵੇਖੋ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ,” ਯਾਹਵੇਹ ਸਰਵਸ਼ਕਤੀਮਾਨ ਦਾ ਵਾਕ ਹੈ, “ਤੇਰਾ ਦਿਨ ਆ ਗਿਆ ਹੈ, ਤੇਰੇ ਲਈ ਸਜ਼ਾ ਦਾ ਸਮਾਂ ਆ ਗਿਆ ਹੈ।

32ਹੰਕਾਰੀ ਠੋਕਰ ਖਾਵੇਗਾ ਅਤੇ ਡਿੱਗ ਪਵੇਗਾ ਅਤੇ ਕੋਈ ਵੀ ਉਸਦੀ ਸਹਾਇਤਾ ਨਹੀਂ ਕਰੇਗਾ; ਮੈਂ ਉਸ ਦੇ ਨਗਰਾਂ ਵਿੱਚ ਅੱਗ ਲਾਵਾਗਾ ਜੋ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਵੇਗੀ।”

33ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਲੋਕ ਸਤਾਏ ਗਏ ਹਨ, ਅਤੇ ਯਹੂਦਾਹ ਦੇ ਲੋਕ ਵੀ। ਉਹਨਾਂ ਦੇ ਸਾਰੇ ਕੈਦੀਆਂ ਨੇ ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

34ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸਰਬਸ਼ਕਤੀਮਾਨ ਯਾਹਵੇਹ ਉਸ ਦਾ ਨਾਮ ਹੈ। ਉਹ ਜ਼ੋਰ ਨਾਲ ਉਹਨਾਂ ਦੇ ਹੱਕ ਦੀ ਰੱਖਿਆ ਕਰੇਗਾ ਤਾਂ ਜੋ ਉਹ ਉਹਨਾਂ ਦੇ ਦੇਸ਼ ਵਿੱਚ ਅਰਾਮ ਲਿਆਵੇ, ਪਰ ਬਾਬੇਲ ਵਿੱਚ ਰਹਿਣ ਵਾਲਿਆਂ ਲਈ ਅਸ਼ਾਂਤੀ ਲਿਆਵੇ।

35“ਕਸਦੀਆਂ ਦੇ ਵਿਰੁੱਧ ਇੱਕ ਤਲਵਾਰ!” ਯਾਹਵੇਹ ਇਹ ਆਖਦਾ ਹੈ “ਬਾਬੇਲ ਵਿੱਚ ਰਹਿਣ ਵਾਲਿਆਂ ਦੇ ਵਿਰੁੱਧ ਵੀ ਅਤੇ ਉਸਦੇ ਅਧਿਕਾਰੀਆਂ ਅਤੇ ਬੁੱਧਵਾਨਾਂ ਦੇ ਵਿਰੁੱਧ ਘੋਸ਼ਣਾ ਕਰਦਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.