ਯਿਰਮਿਯਾਹ 50

ਉਸ ਦੇ ਪਾਣੀਆਂ ਤੇ ਸੋਕਾ! ਅਤੇ ਉਹ ਸੁੱਕ ਜਾਣਗੇ। ਕਿਉਂਕਿ ਇਹ ਮੂਰਤੀਆਂ ਦਾ ਦੇਸ਼ ਹੈ, ਮੂਰਤੀਆਂ ਜੋ ਦਹਿਸ਼ਤ ਨਾਲ ਪਾਗਲ ਹੋ ਜਾਣਗੀਆਂ।

Jeremiah 50:38 (UKJV) A drought is upon her waters; and they shall be dried up: for it is the land of graven images, and they are mad upon their idols.

36ਉਸਦੇ ਝੂਠੇ ਨਬੀਆਂ ਦੇ ਵਿਰੁੱਧ ਇੱਕ ਤਲਵਾਰ! ਉਹ ਮੂਰਖ ਬਣ ਜਾਣਗੇ। ਉਸ ਦੇ ਯੋਧਿਆਂ ਦੇ ਵਿਰੁੱਧ ਤਲਵਾਰ! ਉਹ ਦਹਿਸ਼ਤ ਨਾਲ ਭਰ ਜਾਣਗੇ।

37ਉਹ ਦੇ ਘੋੜਿਆਂ ਅਤੇ ਰਥਾਂ ਉੱਤੇ ਅਤੇ ਉਹ ਦੇ ਸਮੂਹ ਪਰਦੇਸੀਆਂ ਉੱਤੇ ਤਲਵਾਰ! ਉਹ ਕਮਜ਼ੋਰ ਹੋ ਜਾਣਗੇ। ਉਸ ਦੇ ਖ਼ਜ਼ਾਨਿਆਂ ਉੱਤੇ ਤਲਵਾਰ! ਉਹ ਲੁੱਟੇ ਜਾਣਗੇ।

38ਉਸ ਦੇ ਪਾਣੀਆਂ ਤੇ ਸੋਕਾ! ਅਤੇ ਉਹ ਸੁੱਕ ਜਾਣਗੇ। ਕਿਉਂਕਿ ਇਹ ਮੂਰਤੀਆਂ ਦਾ ਦੇਸ਼ ਹੈ, ਮੂਰਤੀਆਂ ਜੋ ਦਹਿਸ਼ਤ ਨਾਲ ਪਾਗਲ ਹੋ ਜਾਣਗੀਆਂ।

39“ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ।

40ਜਿਵੇਂ ਕਿ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਹਨਾਂ ਦੇ ਗੁਆਂਢੀ ਕਸਬਿਆਂ ਸਮੇਤ ਉਖਾੜ ਸੁੱਟਿਆ ਸੀ,” ਯਾਹਵੇਹ ਦਾ ਵਾਕ ਹੈ, “ਇਸ ਲਈ ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਵੱਸਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.