ਯਿਰਮਿਯਾਹ 50

ਇਸ ਲਈ, ਸੁਣੋ ਕਿ ਯਾਹਵੇਹ ਨੇ ਬਾਬੇਲ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ, ਉਸ ਨੇ ਕਸਦੀਆਂ ਦੀ ਧਰਤੀ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ: ਇੱਜੜ ਦੇ ਬੱਚੇ ਨੂੰ ਘਸੀਟਿਆ ਜਾਵੇਗਾ; ਉਹਨਾਂ ਦੀ ਚਰਾਗਾਹ ਉਹਨਾਂ ਦੀ ਕਿਸਮਤ ਉੱਤੇ ਘਬਰਾ ਜਾਵੇਗੀ।

Jeremiah 50:45 (UKJV) Therefore hear all of you the counsel of the LORD, that he has taken against Babylon; and his purposes, that he has purposed against the land of the Chaldeans: Surely the least of the flock shall draw them out: surely he shall make their habitation desolate with them.

43ਬਾਬੇਲ ਦੇ ਰਾਜੇ ਨੇ ਉਹਨਾਂ ਬਾਰੇ ਖਬਰਾਂ ਸੁਣੀਆਂ ਹਨ, ਅਤੇ ਉਹ ਦੇ ਹੱਥ ਲੰਗੜੇ ਹੋਏ ਹਨ। ਦੁੱਖ ਨੇ ਉਸ ਨੂੰ ਜਕੜ ਲਿਆ ਹੈ, ਜਣੇਪੇ ਵਾਲੀ ਔਰਤ ਵਰਗਾ ਦਰਦ।

44ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂ ਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ, ਮੈਂ ਇੱਕ ਪਲ ਵਿੱਚ ਬਾਬੇਲ ਦਾ ਉਸ ਦੀ ਧਰਤੀ ਤੋਂ ਭਜਾ ਦਿਆਂਗਾ। ਕਿਸਨੂੰ ਚੁਣਿਆ ਹੋਇਆ ਹੈ ਜਿਸਨੂੰ ਮੈਂ ਇਸ ਲਈ ਨਿਯੁਕਤ ਕਰਾਂਗਾ? ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ? ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”

45ਇਸ ਲਈ, ਸੁਣੋ ਕਿ ਯਾਹਵੇਹ ਨੇ ਬਾਬੇਲ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ, ਉਸ ਨੇ ਕਸਦੀਆਂ ਦੀ ਧਰਤੀ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ: ਇੱਜੜ ਦੇ ਬੱਚੇ ਨੂੰ ਘਸੀਟਿਆ ਜਾਵੇਗਾ; ਉਹਨਾਂ ਦੀ ਚਰਾਗਾਹ ਉਹਨਾਂ ਦੀ ਕਿਸਮਤ ਉੱਤੇ ਘਬਰਾ ਜਾਵੇਗੀ।

46ਬਾਬੇਲ ਦੇ ਕਬਜ਼ੇ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ; ਉਹ ਦੀ ਦੁਹਾਈ ਕੌਮਾਂ ਵਿੱਚ ਗੂੰਜੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.