44ਜਿਵੇਂ ਇੱਕ ਸ਼ੇਰ ਯਰਦਨ ਦੀਆਂ ਝਾੜੀਆਂ ਵਿੱਚੋਂ ਇੱਕ ਪੱਕੇ ਵਸੇਬੇ ਵੱਲ ਆਉਂਦਾ ਹੈ, ਮੈਂ ਇੱਕ ਪਲ ਵਿੱਚ ਬਾਬੇਲ ਦਾ ਉਸ ਦੀ ਧਰਤੀ ਤੋਂ ਭਜਾ ਦਿਆਂਗਾ। ਕਿਸਨੂੰ ਚੁਣਿਆ ਹੋਇਆ ਹੈ ਜਿਸਨੂੰ ਮੈਂ ਇਸ ਲਈ ਨਿਯੁਕਤ ਕਰਾਂਗਾ? ਮੇਰੇ ਵਰਗਾ ਕੌਣ ਹੈ ਅਤੇ ਕੌਣ ਮੈਨੂੰ ਵੰਗਾਰ ਸਕਦਾ ਹੈ? ਅਤੇ ਕਿਹੜਾ ਆਜੜੀ ਮੇਰੇ ਵਿਰੁੱਧ ਖੜਾ ਹੋ ਸਕਦਾ ਹੈ?”
45ਇਸ ਲਈ, ਸੁਣੋ ਕਿ ਯਾਹਵੇਹ ਨੇ ਬਾਬੇਲ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ, ਉਸ ਨੇ ਕਸਦੀਆਂ ਦੀ ਧਰਤੀ ਦੇ ਵਿਰੁੱਧ ਕੀ ਸਾਜਿਸ਼ ਬਣਾਈ ਹੈ: ਇੱਜੜ ਦੇ ਬੱਚੇ ਨੂੰ ਘਸੀਟਿਆ ਜਾਵੇਗਾ; ਉਹਨਾਂ ਦੀ ਚਰਾਗਾਹ ਉਹਨਾਂ ਦੀ ਕਿਸਮਤ ਉੱਤੇ ਘਬਰਾ ਜਾਵੇਗੀ।
46ਬਾਬੇਲ ਦੇ ਕਬਜ਼ੇ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ; ਉਹ ਦੀ ਦੁਹਾਈ ਕੌਮਾਂ ਵਿੱਚ ਗੂੰਜੇਗੀ।