37ਬਾਬੇਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਡਰ ਅਤੇ ਘਿਣਾਉਣੀ ਵਸਤੂ, ਇੱਕ ਅਜਿਹੀ ਥਾਂ ਜਿੱਥੇ ਕੋਈ ਨਹੀਂ ਰਹਿੰਦਾ।
38ਉਹ ਦੇ ਸਾਰੇ ਲੋਕ ਸ਼ੇਰਾਂ ਵਾਂਗ ਗਰਜਦੇ ਹਨ, ਉਹ ਸ਼ੇਰ ਦੇ ਬੱਚਿਆਂ ਵਾਂਗੂੰ ਗਰਜਦੇ ਹਨ।
39ਪਰ ਜਦੋਂ ਉਹ ਜਗਾਏ ਜਾਂਦੇ ਹਨ, ਮੈਂ ਉਹਨਾਂ ਲਈ ਇੱਕ ਦਾਵਤ ਰੱਖਾਂਗਾ ਅਤੇ ਉਹਨਾਂ ਨੂੰ ਸ਼ਰਾਬੀ ਕਰਾਂਗਾ, ਤਾਂ ਜੋ ਉਹ ਹਾਸੇ ਨਾਲ ਚੀਕਣ, ਤਦ ਸਦਾ ਲਈ ਸੌਂਦੇ ਹਨ ਅਤੇ ਜਾਗਦੇ ਨਹੀਂ,” ਯਾਹਵੇਹ ਦਾ ਵਾਕ ਹੈ।
40“ਮੈਂ ਉਹਨਾਂ ਨੂੰ ਵੱਢੇ ਜਾਣ ਲਈ ਲੇਲਿਆਂ ਵਾਂਗ, ਭੇਡੂਆਂ ਅਤੇ ਬੱਕਰੀਆਂ ਵਾਂਗ ਹੇਠਾਂ ਲਿਆਵਾਂਗਾ।
41“ਸ਼ੇਸ਼ਕ ਕਿਵੇਂ ਫੜਿਆ ਜਾਵੇਗਾ, ਸਾਰੀ ਧਰਤੀ ਦਾ ਸ਼ੇਖ਼ੀ ਖੋਹ ਲਿਆ ਜਾਵੇਗਾ! ਬਾਬੇਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ।