ਯਿਰਮਿਯਾਹ 6

ਪਰ ਮੈਂ ਯਾਹਵੇਹ ਦੇ ਕ੍ਰੋਧ ਨਾਲ ਭਰਿਆ ਹੋਇਆ ਹਾਂ, ਅਤੇ ਮੈਂ ਇਸ ਨੂੰ ਅੰਦਰ ਨਹੀਂ ਰੱਖ ਸਕਦਾ। “ਇਸ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ, ਨਾਲੇ ਜੁਆਨਾਂ ਉੱਤੇ ਜਿਹੜੇ ਇਕੱਠੇ ਹਨ। ਦੋਵੇਂ ਪਤੀ ਅਤੇ ਪਤਨੀ ਫੜੇ ਜਾਣਗੇ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ।

Jeremiah 6:11 (UKJV) Therefore I am full of the fury of the LORD; I am weary with holding in: I will pour it out upon the children abroad, and upon the assembly of young men together: for even the husband with the wife shall be taken, the aged with him that is full of days.

9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਉਹਨਾਂ ਨੂੰ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਇੱਕ ਅੰਗੂਰੀ ਵੇਲ ਵਾਂਗ ਚੰਗੀ ਤਰ੍ਹਾਂ ਚੁਗਣ ਦਿਓ; ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ।”

10ਮੈਂ ਕਿਸ ਨਾਲ ਗੱਲ ਕਰਾਂ ਅਤੇ ਚੇਤਾਵਨੀ ਦੇਵਾਂ? ਮੇਰੀ ਕੌਣ ਸੁਣੇਗਾ? ਉਹਨਾਂ ਦੇ ਕੰਨ ਬੰਦ ਹਨ ਇਸ ਲਈ ਉਹ ਸੁਣ ਨਹੀਂ ਸਕਦੇ। ਯਾਹਵੇਹ ਦਾ ਬਚਨ ਉਹਨਾਂ ਲਈ ਅਪਮਾਨਜਨਕ ਹੈ; ਉਹਨਾਂ ਨੂੰ ਇਸ ਵਿੱਚ ਕੋਈ ਖੁਸ਼ੀ ਨਹੀਂ ਮਿਲਦੀ।

11ਪਰ ਮੈਂ ਯਾਹਵੇਹ ਦੇ ਕ੍ਰੋਧ ਨਾਲ ਭਰਿਆ ਹੋਇਆ ਹਾਂ, ਅਤੇ ਮੈਂ ਇਸ ਨੂੰ ਅੰਦਰ ਨਹੀਂ ਰੱਖ ਸਕਦਾ। “ਇਸ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ, ਨਾਲੇ ਜੁਆਨਾਂ ਉੱਤੇ ਜਿਹੜੇ ਇਕੱਠੇ ਹਨ। ਦੋਵੇਂ ਪਤੀ ਅਤੇ ਪਤਨੀ ਫੜੇ ਜਾਣਗੇ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ।

12ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ, ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਪਤਨੀਆਂ ਵੀ, ਮੈਂ ਆਪਣਾ ਹੱਥ ਦੇਸ਼ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ,” ਯਾਹਵੇਹ ਦਾ ਇਹ ਵਾਕ ਹੈ।

13“ਛੋਟੇ ਤੋਂ ਲੈ ਕੇ ਵੱਡੇ ਤੱਕ, ਸਾਰੇ ਲਾਭ ਦੇ ਲਾਲਚੀ ਹਨ; ਅਤੇ ਨਬੀਆਂ ਤੋਂ ਲੈ ਕੇ ਜਾਜਕਾਂ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.