10ਮੈਂ ਕਿਸ ਨਾਲ ਗੱਲ ਕਰਾਂ ਅਤੇ ਚੇਤਾਵਨੀ ਦੇਵਾਂ? ਮੇਰੀ ਕੌਣ ਸੁਣੇਗਾ? ਉਹਨਾਂ ਦੇ ਕੰਨ ਬੰਦ ਹਨ ਇਸ ਲਈ ਉਹ ਸੁਣ ਨਹੀਂ ਸਕਦੇ। ਯਾਹਵੇਹ ਦਾ ਬਚਨ ਉਹਨਾਂ ਲਈ ਅਪਮਾਨਜਨਕ ਹੈ; ਉਹਨਾਂ ਨੂੰ ਇਸ ਵਿੱਚ ਕੋਈ ਖੁਸ਼ੀ ਨਹੀਂ ਮਿਲਦੀ।
11ਪਰ ਮੈਂ ਯਾਹਵੇਹ ਦੇ ਕ੍ਰੋਧ ਨਾਲ ਭਰਿਆ ਹੋਇਆ ਹਾਂ, ਅਤੇ ਮੈਂ ਇਸ ਨੂੰ ਅੰਦਰ ਨਹੀਂ ਰੱਖ ਸਕਦਾ। “ਇਸ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ, ਨਾਲੇ ਜੁਆਨਾਂ ਉੱਤੇ ਜਿਹੜੇ ਇਕੱਠੇ ਹਨ। ਦੋਵੇਂ ਪਤੀ ਅਤੇ ਪਤਨੀ ਫੜੇ ਜਾਣਗੇ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ।
12ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ, ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਪਤਨੀਆਂ ਵੀ, ਮੈਂ ਆਪਣਾ ਹੱਥ ਦੇਸ਼ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ,” ਯਾਹਵੇਹ ਦਾ ਇਹ ਵਾਕ ਹੈ।
13“ਛੋਟੇ ਤੋਂ ਲੈ ਕੇ ਵੱਡੇ ਤੱਕ, ਸਾਰੇ ਲਾਭ ਦੇ ਲਾਲਚੀ ਹਨ; ਅਤੇ ਨਬੀਆਂ ਤੋਂ ਲੈ ਕੇ ਜਾਜਕਾਂ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।
14ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਹੈ, ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।