ਯਿਰਮਿਯਾਹ 7

“ ‘ਹੁਣ ਸ਼ੀਲੋਹ ਵਿੱਚ ਉਸ ਥਾਂ ਤੇ ਜਾਓ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਲਈ ਇੱਕ ਨਿਵਾਸ ਬਣਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਕਾਰਨ ਉਸ ਨਾਲ ਕੀ ਕੀਤਾ ਸੀ।

Jeremiah 7:12 (UKJV) But go all of you now unto my place which was in Shiloh, where I set my name at the first, and see what I did to it for the wickedness of my people Israel.

10ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?

11ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ, ਤੁਹਾਡੇ ਲਈ ਲੁਟੇਰਿਆਂ ਦਾ ਅੱਡਾ ਬਣ ਗਿਆ ਹੈ? ਪਰ ਮੈਂ ਦੇਖ ਰਿਹਾ ਹਾਂ! ਯਾਹਵੇਹ ਦਾ ਵਾਕ ਹੈ।

12“ ‘ਹੁਣ ਸ਼ੀਲੋਹ ਵਿੱਚ ਉਸ ਥਾਂ ਤੇ ਜਾਓ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਲਈ ਇੱਕ ਨਿਵਾਸ ਬਣਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਕਾਰਨ ਉਸ ਨਾਲ ਕੀ ਕੀਤਾ ਸੀ।

13ਜਦੋਂ ਤੁਸੀਂ ਇਹ ਸਭ ਕੁਝ ਕਰ ਰਹੇ ਸੀ, ਯਾਹਵੇਹ ਦਾ ਵਾਕ ਹੈ, ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ, ਪਰ ਤੁਸੀਂ ਨਾ ਸੁਣੀ; ਮੈਂ ਤੁਹਾਨੂੰ ਬੁਲਾਇਆ, ਪਰ ਤੁਸੀਂ ਜਵਾਬ ਨਹੀਂ ਦਿੱਤਾ।

14ਇਸ ਲਈ, ਜੋ ਮੈਂ ਸ਼ੀਲੋਹ ਨਾਲ ਕੀਤਾ, ਮੈਂ ਹੁਣ ਉਸ ਘਰ ਨਾਲ ਕਰਾਂਗਾ ਜੋ ਮੇਰੇ ਨਾਮ ਦਾ ਅਖਵਾਉਂਦਾ ਸੀ, ਜਿਸ ਭਵਨ ਉੱਤੇ ਤੁਸੀਂ ਭਰੋਸਾ ਕਰਦੇ ਹੋ, ਉਹ ਜਗ੍ਹਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.