ਯਿਰਮਿਯਾਹ 7

ਇਸ ਲਈ, ਜੋ ਮੈਂ ਸ਼ੀਲੋਹ ਨਾਲ ਕੀਤਾ, ਮੈਂ ਹੁਣ ਉਸ ਘਰ ਨਾਲ ਕਰਾਂਗਾ ਜੋ ਮੇਰੇ ਨਾਮ ਦਾ ਅਖਵਾਉਂਦਾ ਸੀ, ਜਿਸ ਭਵਨ ਉੱਤੇ ਤੁਸੀਂ ਭਰੋਸਾ ਕਰਦੇ ਹੋ, ਉਹ ਜਗ੍ਹਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ।

Jeremiah 7:14 (UKJV) Therefore will I do unto this house, which is called by my name, wherein all of you trust, and unto the place which I gave to you and to your fathers, as I have done to Shiloh.

12“ ‘ਹੁਣ ਸ਼ੀਲੋਹ ਵਿੱਚ ਉਸ ਥਾਂ ਤੇ ਜਾਓ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਲਈ ਇੱਕ ਨਿਵਾਸ ਬਣਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਕਾਰਨ ਉਸ ਨਾਲ ਕੀ ਕੀਤਾ ਸੀ।

13ਜਦੋਂ ਤੁਸੀਂ ਇਹ ਸਭ ਕੁਝ ਕਰ ਰਹੇ ਸੀ, ਯਾਹਵੇਹ ਦਾ ਵਾਕ ਹੈ, ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ, ਪਰ ਤੁਸੀਂ ਨਾ ਸੁਣੀ; ਮੈਂ ਤੁਹਾਨੂੰ ਬੁਲਾਇਆ, ਪਰ ਤੁਸੀਂ ਜਵਾਬ ਨਹੀਂ ਦਿੱਤਾ।

14ਇਸ ਲਈ, ਜੋ ਮੈਂ ਸ਼ੀਲੋਹ ਨਾਲ ਕੀਤਾ, ਮੈਂ ਹੁਣ ਉਸ ਘਰ ਨਾਲ ਕਰਾਂਗਾ ਜੋ ਮੇਰੇ ਨਾਮ ਦਾ ਅਖਵਾਉਂਦਾ ਸੀ, ਜਿਸ ਭਵਨ ਉੱਤੇ ਤੁਸੀਂ ਭਰੋਸਾ ਕਰਦੇ ਹੋ, ਉਹ ਜਗ੍ਹਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ।

15ਮੈਂ ਤੁਹਾਨੂੰ ਆਪਣੀ ਹਜ਼ੂਰੀ ਤੋਂ ਬਾਹਰ ਕੱਢ ਦਿਆਂਗਾ, ਜਿਵੇਂ ਮੈਂ ਤੁਹਾਡੇ ਸਾਰੇ ਇਸਰਾਏਲੀਆਂ ਭਰਾਵਾਂ ਨੂੰ, ਇਫ਼ਰਾਈਮ ਦੇ ਲੋਕਾਂ ਨੂੰ ਕੀਤਾ ਸੀ।’

16“ਇਸ ਲਈ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਅਤੇ ਨਾ ਹੀ ਉਹਨਾਂ ਲਈ ਕੋਈ ਆਵਾਜ਼ ਚੱਕੋ, ਨਾ ਬੇਨਤੀ ਕਰੋ; ਨਾ ਮੇਰੇ ਸਾਹਮਣੇ ਅਰਦਾਸ ਕਰੋ, ਕਿਉਂਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.