ਯਿਰਮਿਯਾਹ 7

ਇਸ ਲਈ ਉਹਨਾਂ ਨੂੰ ਆਖੋ, ਇਹ ਉਹ ਕੌਮ ਹੈ ਜਿਸ ਨੇ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਨਾ ਉਸ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

Jeremiah 7:28 (UKJV) But you shall say unto them, This is a nation that obeys not the voice of the LORD their God, nor receives correction: truth is perished, and is cut off from their mouth.

26ਪਰ ਉਹਨਾਂ ਨੇ ਨਾ ਮੇਰੀ ਗੱਲ ਸੁਣੀ ਅਤੇ ਨਾ ਹੀ ਧਿਆਨ ਦਿੱਤਾ। ਉਹ ਕਠੋਰ ਸਨ ਅਤੇ ਉਹਨਾਂ ਨੇ ਆਪਣੇ ਪੁਰਖਿਆਂ ਨਾਲੋਂ ਵੱਧ ਬੁਰਾਈ ਕੀਤੀ।’

27“ਜਦੋਂ ਤੁਸੀਂ ਉਹਨਾਂ ਨੂੰ ਇਹ ਸਭ ਕੁਝ ਦੱਸਦੇ ਹੋ, ਤਾਂ ਉਹ ਤੁਹਾਡੀ ਗੱਲ ਨਹੀਂ ਸੁਣਨਗੇ; ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਤਾਂ ਉਹ ਜਵਾਬ ਨਹੀਂ ਦੇਣਗੇ।

28ਇਸ ਲਈ ਉਹਨਾਂ ਨੂੰ ਆਖੋ, ਇਹ ਉਹ ਕੌਮ ਹੈ ਜਿਸ ਨੇ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਨਾ ਉਸ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

29“ ‘ਆਪਣੇ ਵਾਲ ਮੁਨਾਓ ਅਤੇ ਸੁੱਟ ਦਿਓ; ਬੰਜਰ ਉਚਾਈਆਂ ਤੇ ਵਿਰਲਾਪ ਕਰੋ, ਕਿਉਂਕਿ ਯਾਹਵੇਹ ਨੇ ਇਸ ਪੀੜ੍ਹੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਪੀੜ੍ਹੀ ਨੂੰ ਛੱਡ ਦਿੱਤਾ ਹੈ ਜੋ ਉਸ ਦੇ ਕ੍ਰੋਧ ਦੇ ਅਧੀਨ ਹੈ।

30“ ‘ਯਹੂਦਾਹ ਦੇ ਲੋਕਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ ਹੈ, ਯਾਹਵੇਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਮੂਰਤੀਆਂ ਰੱਖੀਆਂ ਕਿ ਉਸ ਨੂੰ ਭਰਿਸ਼ਟ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.