ਯਿਰਮਿਯਾਹ 7

“ ‘ਆਪਣੇ ਵਾਲ ਮੁਨਾਓ ਅਤੇ ਸੁੱਟ ਦਿਓ; ਬੰਜਰ ਉਚਾਈਆਂ ਤੇ ਵਿਰਲਾਪ ਕਰੋ, ਕਿਉਂਕਿ ਯਾਹਵੇਹ ਨੇ ਇਸ ਪੀੜ੍ਹੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਪੀੜ੍ਹੀ ਨੂੰ ਛੱਡ ਦਿੱਤਾ ਹੈ ਜੋ ਉਸ ਦੇ ਕ੍ਰੋਧ ਦੇ ਅਧੀਨ ਹੈ।

Jeremiah 7:29 (UKJV) Cut off yours hair, O Jerusalem, and cast it away, and take up a lamentation on high places; for the LORD has rejected and forsaken the generation of his wrath.

27“ਜਦੋਂ ਤੁਸੀਂ ਉਹਨਾਂ ਨੂੰ ਇਹ ਸਭ ਕੁਝ ਦੱਸਦੇ ਹੋ, ਤਾਂ ਉਹ ਤੁਹਾਡੀ ਗੱਲ ਨਹੀਂ ਸੁਣਨਗੇ; ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਤਾਂ ਉਹ ਜਵਾਬ ਨਹੀਂ ਦੇਣਗੇ।

28ਇਸ ਲਈ ਉਹਨਾਂ ਨੂੰ ਆਖੋ, ਇਹ ਉਹ ਕੌਮ ਹੈ ਜਿਸ ਨੇ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਨਾ ਉਸ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

29“ ‘ਆਪਣੇ ਵਾਲ ਮੁਨਾਓ ਅਤੇ ਸੁੱਟ ਦਿਓ; ਬੰਜਰ ਉਚਾਈਆਂ ਤੇ ਵਿਰਲਾਪ ਕਰੋ, ਕਿਉਂਕਿ ਯਾਹਵੇਹ ਨੇ ਇਸ ਪੀੜ੍ਹੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਪੀੜ੍ਹੀ ਨੂੰ ਛੱਡ ਦਿੱਤਾ ਹੈ ਜੋ ਉਸ ਦੇ ਕ੍ਰੋਧ ਦੇ ਅਧੀਨ ਹੈ।

30“ ‘ਯਹੂਦਾਹ ਦੇ ਲੋਕਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ ਹੈ, ਯਾਹਵੇਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਮੂਰਤੀਆਂ ਰੱਖੀਆਂ ਕਿ ਉਸ ਨੂੰ ਭਰਿਸ਼ਟ ਕਰਨ।

31ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ ਲਈ ਬੇਨ-ਹਿੰਨੋਮ ਦੀ ਵਾਦੀ ਵਿੱਚ ਤੋਫੇਥ ਦੇ ਉੱਚੇ ਸਥਾਨ ਬਣਾਏ ਹਨ ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.