ਯਿਰਮਿਯਾਹ 7

ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ ਲਈ ਬੇਨ-ਹਿੰਨੋਮ ਦੀ ਵਾਦੀ ਵਿੱਚ ਤੋਫੇਥ ਦੇ ਉੱਚੇ ਸਥਾਨ ਬਣਾਏ ਹਨ ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।

Jeremiah 7:31 (UKJV) And they have built the high places of Tophet, which is in the valley of the son of Hinnom, to burn their sons and their daughters in the fire; which I commanded them not, neither came it into my heart.

29“ ‘ਆਪਣੇ ਵਾਲ ਮੁਨਾਓ ਅਤੇ ਸੁੱਟ ਦਿਓ; ਬੰਜਰ ਉਚਾਈਆਂ ਤੇ ਵਿਰਲਾਪ ਕਰੋ, ਕਿਉਂਕਿ ਯਾਹਵੇਹ ਨੇ ਇਸ ਪੀੜ੍ਹੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਪੀੜ੍ਹੀ ਨੂੰ ਛੱਡ ਦਿੱਤਾ ਹੈ ਜੋ ਉਸ ਦੇ ਕ੍ਰੋਧ ਦੇ ਅਧੀਨ ਹੈ।

30“ ‘ਯਹੂਦਾਹ ਦੇ ਲੋਕਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ ਹੈ, ਯਾਹਵੇਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਮੂਰਤੀਆਂ ਰੱਖੀਆਂ ਕਿ ਉਸ ਨੂੰ ਭਰਿਸ਼ਟ ਕਰਨ।

31ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ ਲਈ ਬੇਨ-ਹਿੰਨੋਮ ਦੀ ਵਾਦੀ ਵਿੱਚ ਤੋਫੇਥ ਦੇ ਉੱਚੇ ਸਥਾਨ ਬਣਾਏ ਹਨ ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।

32ਯਾਹਵੇਹ ਇਹ ਆਖਦਾ ਹੈ, ਇਸ ਲਈ ਸਾਵਧਾਨ ਰਹੋ, ਉਹ ਦਿਨ ਆ ਰਹੇ ਹਨ, ਜਦੋਂ ਲੋਕ ਹੁਣ ਇਸਨੂੰ ਤੋਫੇਥ ਜਾਂ ਬੇਨ-ਹਿੰਨੋਮ ਦੀ ਵਾਦੀ ਨਹੀਂ ਕਹਿਣਗੇ, ਪਰ ਕਤਲ ਦੀ ਵਾਦੀ, ਕਿਉਂਕਿ ਉਹ ਮੁਰਦਿਆਂ ਨੂੰ ਤੋਫੇਥ ਵਿੱਚ ਉਦੋਂ ਤੱਕ ਦਫ਼ਨਾਉਣਗੇ ਜਦੋਂ ਤੱਕ ਹੋਰ ਥਾਂ ਨਾ ਹੋਵੇ।

33ਤਦ ਇਨ੍ਹਾਂ ਲੋਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.