6ਜੇ ਤੁਸੀਂ ਪਰਦੇਸੀਆਂ, ਯਤੀਮਾਂ ਜਾਂ ਵਿਧਵਾਵਾਂ ਉੱਤੇ ਜ਼ੁਲਮ ਨਾ ਕਰੋ ਅਤੇ ਇਸ ਸਥਾਨ ਵਿੱਚ ਨਿਰਦੋਸ਼ਾਂ ਦਾ ਖੂਨ ਨਾ ਵਹਾਓ ਅਤੇ ਨਾ ਤੁਸੀਂ ਦੂਸਰਿਆਂ ਦੇਵਤਿਆਂ ਦੀ ਪਾਲਣਾ ਕਰੋ, ਜੋ ਤੁਹਾਡੀ ਆਪਣੀ ਤਬਾਹੀ ਦਾ ਕਾਰਨ ਹਨ।
7ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਰਹਿਣ ਦਿਆਂਗਾ, ਜਿਹੜੀ ਧਰਤੀ ਮੈਂ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤੀ ਸੀ।
8ਪਰ ਵੇਖੋ, ਤੁਸੀਂ ਧੋਖੇ ਭਰੇ ਸ਼ਬਦਾਂ ਉੱਤੇ ਭਰੋਸਾ ਕਰ ਰਹੇ ਹੋ ਜੋ ਨਿਕੰਮੇ ਹਨ।
9“ ‘ਕੀ ਤੁਸੀਂ ਚੋਰੀ ਅਤੇ ਕਤਲ ਕਰੋਗੇ, ਵਿਭਚਾਰ ਅਤੇ ਝੂਠ ਬੋਲੋਗੇ, ਬਆਲ ਲਈ ਧੂਪ ਧੁਖਾਓਗੇ ਅਤੇ ਹੋਰ ਦੇਵਤਿਆਂ ਦਾ ਪਿੱਛੇ ਚਲੋਗੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,
10ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?