4“ਉਹਨਾਂ ਨੂੰ ਆਖੋ, ‘ਯਾਹਵੇਹ ਇਹੀ ਆਖਦਾ ਹੈ: “ ‘ਜਦੋਂ ਲੋਕ ਹੇਠਾਂ ਡਿੱਗਦੇ ਹਨ, ਕੀ ਉਹ ਉੱਠਦੇ ਨਹੀਂ? ਜਦ ਕੋਈ ਫਿਰ ਜਾਂਦਾ ਹੈ, ਤਾਂ ਕੀ ਉਹ ਮੁੜਦੇ ਨਹੀਂ?
5ਫਿਰ ਇਹ ਲੋਕ ਕਿਉਂ ਮੂੰਹ ਫੇਰ ਗਏ ਹਨ? ਯੇਰੂਸ਼ਲੇਮ ਹਮੇਸ਼ਾ ਕਿਉਂ ਮੂੰਹ ਮੋੜ ਲੈਂਦਾ ਹੈ? ਉਹ ਛਲ ਨਾਲ ਚਿੰਬੜੇ ਹੋਏ ਹਨ; ਉਹ ਵਾਪਸ ਆਉਣ ਤੋਂ ਇਨਕਾਰ ਕਰਦੇ ਹਨ।
6ਮੈਂ ਧਿਆਨ ਨਾਲ ਸੁਣਿਆ ਹੈ, ਪਰ ਉਹ ਨਹੀਂ ਕਹਿੰਦੇ ਜੋ ਸਹੀ ਹੈ। ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਹੀਂ ਪਛਤਾਉਂਦਾ, ਇਹ ਆਖਦਾ ਹੈ, “ਮੈਂ ਕੀ ਕੀਤਾ ਹੈ?” ਹਰ ਕੋਈ ਆਪਣੀ ਮਰਜ਼ੀ ਨਾਲ ਚੱਲਦਾ ਹੈ ਜਿਵੇਂ ਘੋੜਾ ਜੰਗ ਵਿੱਚ ਦੌੜਦਾ ਹੋਵੇ।
7ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲਾ ਸਾਰਸ ਵੀ ਆਪਣੀਆਂ ਨਿਰਧਾਰਤ ਰੁੱਤਾਂ ਨੂੰ ਜਾਣਦਾ ਹੈ, ਘੁੱਗੀ, ਅਬਾਬੀਲ ਅਤੇ ਸਾਰਸ ਆਪਣੇ ਆਉਣ ਵਾਲੇ ਨੂੰ ਜਾਣਦੇ ਹਨ। ਪਰ ਮੇਰੇ ਲੋਕ ਯਾਹਵੇਹ ਦੇ ਨਿਆਂ ਨੂੰ ਨਹੀਂ ਜਾਣਦੇ।
8“ ‘ਤੁਸੀਂ ਕਿਵੇਂ ਕਹਿ ਸਕਦੇ ਹੋ, “ਅਸੀਂ ਬੁੱਧੀਮਾਨ ਹਾਂ, ਕਿਉਂਕਿ ਸਾਡੇ ਕੋਲ ਯਾਹਵੇਹ ਦੀ ਬਿਵਸਥਾ ਹੈ,” ਜਦੋਂ ਅਸਲ ਵਿੱਚ ਲਿਖਾਰੀਆਂ ਦੀ ਝੂਠੀ ਕਲਮ ਨੇ ਇਸ ਨੂੰ ਝੂਠਾ ਬਣਾ ਦਿੱਤਾ ਹੈ?