ਯਿਰਮਿਯਾਹ 8

ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲਾ ਸਾਰਸ ਵੀ ਆਪਣੀਆਂ ਨਿਰਧਾਰਤ ਰੁੱਤਾਂ ਨੂੰ ਜਾਣਦਾ ਹੈ, ਘੁੱਗੀ, ਅਬਾਬੀਲ ਅਤੇ ਸਾਰਸ ਆਪਣੇ ਆਉਣ ਵਾਲੇ ਨੂੰ ਜਾਣਦੇ ਹਨ। ਪਰ ਮੇਰੇ ਲੋਕ ਯਾਹਵੇਹ ਦੇ ਨਿਆਂ ਨੂੰ ਨਹੀਂ ਜਾਣਦੇ।

Jeremiah 8:7 (UKJV) Yea, the stork in the heaven knows her appointed times; and the turtle and the crane and the swallow observe the time of their coming; but my people know not the judgment of the LORD.

5ਫਿਰ ਇਹ ਲੋਕ ਕਿਉਂ ਮੂੰਹ ਫੇਰ ਗਏ ਹਨ? ਯੇਰੂਸ਼ਲੇਮ ਹਮੇਸ਼ਾ ਕਿਉਂ ਮੂੰਹ ਮੋੜ ਲੈਂਦਾ ਹੈ? ਉਹ ਛਲ ਨਾਲ ਚਿੰਬੜੇ ਹੋਏ ਹਨ; ਉਹ ਵਾਪਸ ਆਉਣ ਤੋਂ ਇਨਕਾਰ ਕਰਦੇ ਹਨ।

6ਮੈਂ ਧਿਆਨ ਨਾਲ ਸੁਣਿਆ ਹੈ, ਪਰ ਉਹ ਨਹੀਂ ਕਹਿੰਦੇ ਜੋ ਸਹੀ ਹੈ। ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਹੀਂ ਪਛਤਾਉਂਦਾ, ਇਹ ਆਖਦਾ ਹੈ, “ਮੈਂ ਕੀ ਕੀਤਾ ਹੈ?” ਹਰ ਕੋਈ ਆਪਣੀ ਮਰਜ਼ੀ ਨਾਲ ਚੱਲਦਾ ਹੈ ਜਿਵੇਂ ਘੋੜਾ ਜੰਗ ਵਿੱਚ ਦੌੜਦਾ ਹੋਵੇ।

7ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲਾ ਸਾਰਸ ਵੀ ਆਪਣੀਆਂ ਨਿਰਧਾਰਤ ਰੁੱਤਾਂ ਨੂੰ ਜਾਣਦਾ ਹੈ, ਘੁੱਗੀ, ਅਬਾਬੀਲ ਅਤੇ ਸਾਰਸ ਆਪਣੇ ਆਉਣ ਵਾਲੇ ਨੂੰ ਜਾਣਦੇ ਹਨ। ਪਰ ਮੇਰੇ ਲੋਕ ਯਾਹਵੇਹ ਦੇ ਨਿਆਂ ਨੂੰ ਨਹੀਂ ਜਾਣਦੇ।

8“ ‘ਤੁਸੀਂ ਕਿਵੇਂ ਕਹਿ ਸਕਦੇ ਹੋ, “ਅਸੀਂ ਬੁੱਧੀਮਾਨ ਹਾਂ, ਕਿਉਂਕਿ ਸਾਡੇ ਕੋਲ ਯਾਹਵੇਹ ਦੀ ਬਿਵਸਥਾ ਹੈ,” ਜਦੋਂ ਅਸਲ ਵਿੱਚ ਲਿਖਾਰੀਆਂ ਦੀ ਝੂਠੀ ਕਲਮ ਨੇ ਇਸ ਨੂੰ ਝੂਠਾ ਬਣਾ ਦਿੱਤਾ ਹੈ?

9ਬੁੱਧੀਮਾਨ ਸ਼ਰਮਿੰਦਾ ਹੋਣਗੇ; ਉਹ ਨਿਰਾਸ਼ ਅਤੇ ਫਸ ਜਾਣਗੇ। ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਕੀ ਉਹਨਾਂ ਕੋਲ ਇਹ ਬੁੱਧ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.