7ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲਾ ਸਾਰਸ ਵੀ ਆਪਣੀਆਂ ਨਿਰਧਾਰਤ ਰੁੱਤਾਂ ਨੂੰ ਜਾਣਦਾ ਹੈ, ਘੁੱਗੀ, ਅਬਾਬੀਲ ਅਤੇ ਸਾਰਸ ਆਪਣੇ ਆਉਣ ਵਾਲੇ ਨੂੰ ਜਾਣਦੇ ਹਨ। ਪਰ ਮੇਰੇ ਲੋਕ ਯਾਹਵੇਹ ਦੇ ਨਿਆਂ ਨੂੰ ਨਹੀਂ ਜਾਣਦੇ।
8“ ‘ਤੁਸੀਂ ਕਿਵੇਂ ਕਹਿ ਸਕਦੇ ਹੋ, “ਅਸੀਂ ਬੁੱਧੀਮਾਨ ਹਾਂ, ਕਿਉਂਕਿ ਸਾਡੇ ਕੋਲ ਯਾਹਵੇਹ ਦੀ ਬਿਵਸਥਾ ਹੈ,” ਜਦੋਂ ਅਸਲ ਵਿੱਚ ਲਿਖਾਰੀਆਂ ਦੀ ਝੂਠੀ ਕਲਮ ਨੇ ਇਸ ਨੂੰ ਝੂਠਾ ਬਣਾ ਦਿੱਤਾ ਹੈ?
9ਬੁੱਧੀਮਾਨ ਸ਼ਰਮਿੰਦਾ ਹੋਣਗੇ; ਉਹ ਨਿਰਾਸ਼ ਅਤੇ ਫਸ ਜਾਣਗੇ। ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਕੀ ਉਹਨਾਂ ਕੋਲ ਇਹ ਬੁੱਧ ਹੈ?
10ਇਸ ਲਈ ਮੈਂ ਉਹਨਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਨੂੰ ਅਤੇ ਉਹਨਾਂ ਦੇ ਖੇਤ ਨਵੇਂ ਮਾਲਕਾਂ ਨੂੰ ਦੇ ਦਿਆਂਗਾ। ਕਿਉਂ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ, ਸਾਰੇ ਦੇ ਸਾਰੇ ਲਾਭ ਦੇ ਲਾਲਚੀ ਹਨ; ਨਬੀਆਂ ਤੋਂ ਲੈ ਕੇ ਜਾਜਕਾਂ ਤੱਕ, ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।
11ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਜਦੋਂ ਸ਼ਾਂਤੀ ਨਹੀਂ ਹੁੰਦੀ, ਉਹ ਕਹਿੰਦੇ ਹਨ, “ਸ਼ਾਂਤੀ ਹੈ, ਸ਼ਾਂਤੀ ਹੈ।”