ਯਿਰਮਿਯਾਹ 8

ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਜਦੋਂ ਸ਼ਾਂਤੀ ਨਹੀਂ ਹੁੰਦੀ, ਉਹ ਕਹਿੰਦੇ ਹਨ, “ਸ਼ਾਂਤੀ ਹੈ, ਸ਼ਾਂਤੀ ਹੈ।”

Jeremiah 8:11 (UKJV) For they have healed the hurt of the daughter of my people slightly, saying, Peace, peace; when there is no peace.

9ਬੁੱਧੀਮਾਨ ਸ਼ਰਮਿੰਦਾ ਹੋਣਗੇ; ਉਹ ਨਿਰਾਸ਼ ਅਤੇ ਫਸ ਜਾਣਗੇ। ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਕੀ ਉਹਨਾਂ ਕੋਲ ਇਹ ਬੁੱਧ ਹੈ?

10ਇਸ ਲਈ ਮੈਂ ਉਹਨਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਨੂੰ ਅਤੇ ਉਹਨਾਂ ਦੇ ਖੇਤ ਨਵੇਂ ਮਾਲਕਾਂ ਨੂੰ ਦੇ ਦਿਆਂਗਾ। ਕਿਉਂ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ, ਸਾਰੇ ਦੇ ਸਾਰੇ ਲਾਭ ਦੇ ਲਾਲਚੀ ਹਨ; ਨਬੀਆਂ ਤੋਂ ਲੈ ਕੇ ਜਾਜਕਾਂ ਤੱਕ, ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।

11ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਜਦੋਂ ਸ਼ਾਂਤੀ ਨਹੀਂ ਹੁੰਦੀ, ਉਹ ਕਹਿੰਦੇ ਹਨ, “ਸ਼ਾਂਤੀ ਹੈ, ਸ਼ਾਂਤੀ ਹੈ।”

12ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ? ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ; ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ। ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ; ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਹੇਠਾਂ ਲਿਆਂਦਾ ਜਾਵੇਗਾ, ਯਾਹਵੇਹ ਆਖਦਾ ਹੈ।

13“ ‘ਮੈਂ ਉਹਨਾਂ ਦੀ ਫ਼ਸਲ ਲੈ ਲਵਾਂਗਾ, ਯਾਹਵੇਹ ਦਾ ਵਾਕ ਹੈ। ਵੇਲ ਉੱਤੇ ਅੰਗੂਰ ਨਹੀਂ ਹੋਣਗੇ। ਰੁੱਖ ਉੱਤੇ ਹੰਜੀਰ ਨਹੀਂ ਹੋਣਗੇ, ਅਤੇ ਉਹਨਾਂ ਦੇ ਪੱਤੇ ਸੁੱਕ ਜਾਣਗੇ। ਜੋ ਮੈਂ ਉਹਨਾਂ ਨੂੰ ਦਿੱਤਾ ਹੈ ਉਹਨਾਂ ਤੋਂ ਲਿਆ ਜਾਵੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.