ਯਿਰਮਿਯਾਹ 8

ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ? ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ; ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ। ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ; ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਹੇਠਾਂ ਲਿਆਂਦਾ ਜਾਵੇਗਾ, ਯਾਹਵੇਹ ਆਖਦਾ ਹੈ।

Jeremiah 8:12 (UKJV) Were they ashamed when they had committed abomination? nay, they were not at all ashamed, neither could they blush: therefore shall they fall among them that fall: in the time of their visitation they shall be cast down, says the LORD.

10ਇਸ ਲਈ ਮੈਂ ਉਹਨਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਨੂੰ ਅਤੇ ਉਹਨਾਂ ਦੇ ਖੇਤ ਨਵੇਂ ਮਾਲਕਾਂ ਨੂੰ ਦੇ ਦਿਆਂਗਾ। ਕਿਉਂ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ, ਸਾਰੇ ਦੇ ਸਾਰੇ ਲਾਭ ਦੇ ਲਾਲਚੀ ਹਨ; ਨਬੀਆਂ ਤੋਂ ਲੈ ਕੇ ਜਾਜਕਾਂ ਤੱਕ, ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।

11ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਜਦੋਂ ਸ਼ਾਂਤੀ ਨਹੀਂ ਹੁੰਦੀ, ਉਹ ਕਹਿੰਦੇ ਹਨ, “ਸ਼ਾਂਤੀ ਹੈ, ਸ਼ਾਂਤੀ ਹੈ।”

12ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ? ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ; ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ। ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ; ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਹੇਠਾਂ ਲਿਆਂਦਾ ਜਾਵੇਗਾ, ਯਾਹਵੇਹ ਆਖਦਾ ਹੈ।

13“ ‘ਮੈਂ ਉਹਨਾਂ ਦੀ ਫ਼ਸਲ ਲੈ ਲਵਾਂਗਾ, ਯਾਹਵੇਹ ਦਾ ਵਾਕ ਹੈ। ਵੇਲ ਉੱਤੇ ਅੰਗੂਰ ਨਹੀਂ ਹੋਣਗੇ। ਰੁੱਖ ਉੱਤੇ ਹੰਜੀਰ ਨਹੀਂ ਹੋਣਗੇ, ਅਤੇ ਉਹਨਾਂ ਦੇ ਪੱਤੇ ਸੁੱਕ ਜਾਣਗੇ। ਜੋ ਮੈਂ ਉਹਨਾਂ ਨੂੰ ਦਿੱਤਾ ਹੈ ਉਹਨਾਂ ਤੋਂ ਲਿਆ ਜਾਵੇਗਾ।’ ”

14ਅਸੀਂ ਇੱਥੇ ਕਿਉਂ ਬੈਠੇ ਹਾਂ? ਇਕੱਠੇ ਹੋਵੋ! ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ ਅਤੇ ਉੱਥੇ ਨਾਸ ਹੋਈਏ! ਕਿਉਂਕਿ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਨਾਸ ਹੋਣ ਲਈ ਦੇ ਦਿੱਤਾ ਹੈ ਅਤੇ ਸਾਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿੱਤਾ ਹੈ, ਕਿਉਂਕਿ ਅਸੀਂ ਉਸਦੇ ਵਿਰੁੱਧ ਪਾਪ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.