ਯਿਰਮਿਯਾਹ 8

“ ‘ਮੈਂ ਉਹਨਾਂ ਦੀ ਫ਼ਸਲ ਲੈ ਲਵਾਂਗਾ, ਯਾਹਵੇਹ ਦਾ ਵਾਕ ਹੈ। ਵੇਲ ਉੱਤੇ ਅੰਗੂਰ ਨਹੀਂ ਹੋਣਗੇ। ਰੁੱਖ ਉੱਤੇ ਹੰਜੀਰ ਨਹੀਂ ਹੋਣਗੇ, ਅਤੇ ਉਹਨਾਂ ਦੇ ਪੱਤੇ ਸੁੱਕ ਜਾਣਗੇ। ਜੋ ਮੈਂ ਉਹਨਾਂ ਨੂੰ ਦਿੱਤਾ ਹੈ ਉਹਨਾਂ ਤੋਂ ਲਿਆ ਜਾਵੇਗਾ।’ ”

Jeremiah 8:13 (UKJV) I will surely consume them, says the LORD: there shall be no grapes on the vine, nor figs on the fig tree, and the leaf shall fade; and the things that I have given them shall pass away from them.

11ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਜਦੋਂ ਸ਼ਾਂਤੀ ਨਹੀਂ ਹੁੰਦੀ, ਉਹ ਕਹਿੰਦੇ ਹਨ, “ਸ਼ਾਂਤੀ ਹੈ, ਸ਼ਾਂਤੀ ਹੈ।”

12ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ? ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ; ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ। ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ; ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਹੇਠਾਂ ਲਿਆਂਦਾ ਜਾਵੇਗਾ, ਯਾਹਵੇਹ ਆਖਦਾ ਹੈ।

13“ ‘ਮੈਂ ਉਹਨਾਂ ਦੀ ਫ਼ਸਲ ਲੈ ਲਵਾਂਗਾ, ਯਾਹਵੇਹ ਦਾ ਵਾਕ ਹੈ। ਵੇਲ ਉੱਤੇ ਅੰਗੂਰ ਨਹੀਂ ਹੋਣਗੇ। ਰੁੱਖ ਉੱਤੇ ਹੰਜੀਰ ਨਹੀਂ ਹੋਣਗੇ, ਅਤੇ ਉਹਨਾਂ ਦੇ ਪੱਤੇ ਸੁੱਕ ਜਾਣਗੇ। ਜੋ ਮੈਂ ਉਹਨਾਂ ਨੂੰ ਦਿੱਤਾ ਹੈ ਉਹਨਾਂ ਤੋਂ ਲਿਆ ਜਾਵੇਗਾ।’ ”

14ਅਸੀਂ ਇੱਥੇ ਕਿਉਂ ਬੈਠੇ ਹਾਂ? ਇਕੱਠੇ ਹੋਵੋ! ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ ਅਤੇ ਉੱਥੇ ਨਾਸ ਹੋਈਏ! ਕਿਉਂਕਿ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਨਾਸ ਹੋਣ ਲਈ ਦੇ ਦਿੱਤਾ ਹੈ ਅਤੇ ਸਾਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿੱਤਾ ਹੈ, ਕਿਉਂਕਿ ਅਸੀਂ ਉਸਦੇ ਵਿਰੁੱਧ ਪਾਪ ਕੀਤਾ ਹੈ।

15ਅਸੀਂ ਸ਼ਾਂਤੀ ਦੀ ਆਸ ਰੱਖੀ ਪਰ ਕੁਝ ਚੰਗਾ ਨਹੀਂ ਆਇਆ, ਚੰਗਾ ਕਰਨ ਦੇ ਸਮੇਂ ਵਿੱਚ ਵੀ ਸਿਰਫ ਦਹਿਸ਼ਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.