34ਉੱਥੇ ਰਹਿਣ ਵਾਲਿਆਂ ਦੀ ਦੁਸ਼ਟਤਾ ਦੇ ਕਾਰਨ, ਉਸ ਨੇ ਫਲਦਾਰ ਧਰਤੀ ਨੂੰ ਲੂਣ ਦੀ ਰਹਿੰਦ-ਖੂੰਹਦ ਵਿੱਚ ਬਦਲ ਦਿੰਦਾ ਹੈ।
35ਉਸ ਨੇ ਮਾਰੂਥਲ ਨੂੰ ਪਾਣੀ ਦੇ ਤਲਾਬ, ਅਤੇ ਸੁੱਕੀ ਜ਼ਮੀਨ ਨੂੰ ਵਗਦੇ ਸੋਤਿਆਂ ਵਿੱਚ ਬਦਲ ਦਿੰਦਾ ਹੈ।
36ਉੱਥੇ ਉਹ ਭੁੱਖਿਆ ਨੂੰ ਰਹਿਣ ਲਈ ਲਿਆਇਆ, ਅਤੇ ਉਹਨਾਂ ਨੇ ਇੱਕ ਸ਼ਹਿਰ ਵਸਾਇਆ ਜਿੱਥੇ ਉਹ ਵੱਸ ਸਕਦੇ ਸਨ।
37ਉਹਨਾਂ ਨੇ ਖੇਤ ਬੀਜੇ ਅਤੇ ਅੰਗੂਰਾਂ ਦੇ ਬਾਗ ਲਾਏ, ਜਿਸ ਨੇ ਫਲਦਾਰ ਫ਼ਸਲ ਦਿੱਤੀ।
38ਉਸ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ, ਅਤੇ ਉਹਨਾਂ ਦੇ ਇੱਜੜ ਘੱਟਣ ਨਾ ਦਿੱਤੇ।