54ਜਿੱਥੇ ਵੀ ਮੈਂ ਠਹਿਰਾ, ਤੇਰੀਆਂ ਬਿਧੀਆਂ ਮੇਰੇ ਗੀਤ ਦਾ ਵਿਸ਼ਾ ਹਨ।
55ਹੇ ਯਾਹਵੇਹ, ਮੈਂ ਰਾਤ ਨੂੰ ਤੈਨੂੰ ਯਾਦ ਕਰਦਾ ਹਾਂ, ਤਾਂ ਜੋ ਮੈਂ ਤੇਰੀ ਬਿਵਸਥਾ ਦੀ ਪਾਲਣਾ ਕਰਾਂ।
56ਇਹ ਮੇਰਾ ਅਭਿਆਸ ਰਿਹਾ ਹੈ: ਮੈਂ ਤੇਰੇ ਹੁਕਮਾਂ ਨੂੰ ਮੰਨਦਾ ਹਾਂ।
57ਹੇ ਯਾਹਵੇਹ ਤੂੰ ਮੇਰੇ ਹਿੱਸਾ ਹੈ; ਮੈਂ ਤੇਰੇ ਬਚਨਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ।
58ਮੈਂ ਆਪਣੇ ਪੂਰੇ ਦਿਲ ਨਾਲ ਤੇਰੇ ਚਿਹਰੇ ਨੂੰ ਭਾਲਿਆ ਹੈ, ਆਪਣੇ ਵਾਅਦੇ ਅਨੁਸਾਰ ਮੇਰੇ ਉੱਤੇ ਕਿਰਪਾ ਕਰ।