2 ਇਤਿਹਾਸ 24

ਤਦ ਪਰਮੇਸ਼ਵਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਆਇਆ। ਉਹ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰਦੇ ਹੋ? ਤੁਸੀਂ ਖੁਸ਼ਹਾਲ ਨਹੀਂ ਹੋਵੋਗੇ ਕਿਉਂਕਿ ਤੁਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ, ਇਸ ਲਈ ਯਾਹਵੇਹ ਨੇ ਤੁਹਾਨੂੰ ਤਿਆਗ ਦਿੱਤਾ ਹੈ।’ ”

2 Chronicles 24:20 (UKJV) And the Spirit of God came upon Zechariah the son of Jehoiada the priest, which stood above the people, and said unto them, Thus says God, Why transgress all of you the commandments of the LORD, that all of you cannot prosper? because all of you have forsaken the LORD, he has also forsaken you.

18ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਅਤੇ ਮੂਰਤੀਆਂ ਦੀ ਪੂਜਾ ਕੀਤੀ। ਉਹਨਾਂ ਦੇ ਦੋਸ਼ ਦੇ ਕਾਰਨ, ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ।

19ਫਿਰ ਵੀ ਯਾਹਵੇਹ ਨੇ ਨਬੀਆਂ ਨੂੰ ਲੋਕਾਂ ਕੋਲ ਭੇਜਿਆ ਅਤੇ ਉਹਨਾਂ ਨੂੰ ਯਾਹਵੇਹ ਵੱਲ ਮੋੜਨ ਲਈ ਕਿਹਾ। ਇਹ ਨਬੀਆਂ ਉਹਨਾਂ ਨੂੰ ਝਿੜਕਦੇ ਰਹੇ, ਫਿਰ ਵੀ ਉਹ ਨਬੀਆਂ ਦੇ ਸੰਦੇਸ਼ ਨੂੰ ਰੱਦ ਕਰਦੇ ਰਹੇ।

20ਤਦ ਪਰਮੇਸ਼ਵਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਆਇਆ। ਉਹ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰਦੇ ਹੋ? ਤੁਸੀਂ ਖੁਸ਼ਹਾਲ ਨਹੀਂ ਹੋਵੋਗੇ ਕਿਉਂਕਿ ਤੁਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ, ਇਸ ਲਈ ਯਾਹਵੇਹ ਨੇ ਤੁਹਾਨੂੰ ਤਿਆਗ ਦਿੱਤਾ ਹੈ।’ ”

21ਪਰ ਉਹਨਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਰਾਜੇ ਦੇ ਹੁਕਮ ਨਾਲ ਉਸ ਨੂੰ ਯਾਹਵੇਹ ਦੇ ਮੰਦਰ ਦੇ ਵਿਹੜੇ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ।

22ਰਾਜਾ ਯੋਆਸ਼ ਨੂੰ ਜ਼ਕਰਯਾਹ ਦੇ ਪਿਤਾ ਯਹੋਯਾਦਾ ਦੀ ਉਸ ਦਿਆਲਤਾ ਨੂੰ ਯਾਦ ਨਹੀਂ ਸੀ ਜੋ ਉਸ ਨੇ ਦਿਖਾਈ ਸੀ ਪਰ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ। ਆਪਣੀ ਮੌਤ ਤੋਂ ਪਹਿਲਾਂ ਜ਼ਕਰਯਾਹ ਦੇ ਸ਼ਬਦ ਸਨ “ਯਾਹਵੇਹ ਇਸ ਵੱਲ ਧਿਆਨ ਦੇਵੇ ਅਤੇ ਬਦਲਾ ਲਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.