2 ਇਤਿਹਾਸ 29

ਮੇਰੇ ਪੁੱਤਰੋ, ਹੁਣ ਲਾਪਰਵਾਹ ਨਾ ਹੋਵੋ, ਕਿਉਂਕਿ ਯਾਹਵੇਹ ਨੇ ਤੁਹਾਨੂੰ ਉਸ ਦੇ ਅੱਗੇ ਖੜ੍ਹੇ ਹੋਣ, ਉਸ ਦੀ ਸੇਵਾ ਕਰਨ, ਉਸ ਦੇ ਸੇਵਾਦਾਰ ਬਣਨ ਲਈ ਅਤੇ ਧੂਪ ਧੁਖਾਉਣ ਲਈ ਚੁਣਿਆ ਹੈ।”

2 Chronicles 29:11 (UKJV) My sons, be not now negligent: for the LORD has chosen you to stand before him, to serve him, and that all of you should minister unto him, and burn incense.

9ਇਹੀ ਕਾਰਨ ਹੈ ਕਿ ਸਾਡੇ ਪਿਉ ਤਲਵਾਰ ਨਾਲ ਮਾਰੇ ਗਏ ਹਨ ਅਤੇ ਕਿਉਂ ਸਾਡੇ ਪੁੱਤਰ ਅਤੇ ਧੀਆਂ ਅਤੇ ਸਾਡੀਆਂ ਪਤਨੀਆਂ ਕੈਦ ਵਿੱਚ ਹਨ।

10ਹੁਣ ਮੈਂ ਇਸਰਾਏਲ ਦੇ ਪਰਮੇਸ਼ਵਰ ਨਾਲ ਨੇਮ ਬੰਨ੍ਹਣ ਦਾ ਇਰਾਦਾ ਰੱਖਦਾ ਹਾਂ, ਤਾਂ ਜੋ ਉਸ ਦਾ ਭਿਆਨਕ ਕ੍ਰੋਧ ਸਾਡੇ ਤੋਂ ਹਟ ਜਾਵੇ।

11ਮੇਰੇ ਪੁੱਤਰੋ, ਹੁਣ ਲਾਪਰਵਾਹ ਨਾ ਹੋਵੋ, ਕਿਉਂਕਿ ਯਾਹਵੇਹ ਨੇ ਤੁਹਾਨੂੰ ਉਸ ਦੇ ਅੱਗੇ ਖੜ੍ਹੇ ਹੋਣ, ਉਸ ਦੀ ਸੇਵਾ ਕਰਨ, ਉਸ ਦੇ ਸੇਵਾਦਾਰ ਬਣਨ ਲਈ ਅਤੇ ਧੂਪ ਧੁਖਾਉਣ ਲਈ ਚੁਣਿਆ ਹੈ।”

12ਤਦ ਇਹ ਲੇਵੀ ਕੰਮ ਕਰਨ ਲੱਗੇ: ਕੋਹਾਥੀਆਂ ਵਿੱਚੋਂ: ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮੇਰਾਰੀਆਂ ਵਿੱਚੋਂ: ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ ਵਿੱਚੋਂ: ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ;

13ਅਲੀਸਾਫ਼ਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਰੀ ਅਤੇ ਯਈਏਲ; ਆਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ: ਜ਼ਕਰਯਾਹ ਅਤੇ ਮੱਤਨਯਾਹ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.