39ਤਦ ਸਵਰਗ ਆਪਣੇ ਨਿਵਾਸ ਸਥਾਨ ਤੋਂ, ਉਹਨਾਂ ਦੀਆਂ ਪ੍ਰਾਰਥਨਾ ਅਤੇ ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਲਵੀਂ, ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀ ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀ, ਜਿਨ੍ਹਾਂ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ।
40“ਹੁਣ, ਮੇਰੇ ਪਰਮੇਸ਼ਵਰ, ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਤੁਹਾਡੇ ਕੰਨ ਇਸ ਸਥਾਨ ਵਿੱਚ ਕੀਤੀਆਂ ਪ੍ਰਾਰਥਨਾਵਾਂ ਵੱਲ ਧਿਆਨ ਦੇਣ।
41“ਹੁਣ, ਯਾਹਵੇਹ ਪਰਮੇਸ਼ਵਰ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ। ਹੇ ਯਾਹਵੇਹ ਪਰਮੇਸ਼ਵਰ! ਤੁਹਾਡੇ ਜਾਜਕ ਮੁਕਤੀ ਦੇ ਕੱਪੜੇ ਪਹਿਨੇ, ਤੁਹਾਡੇ ਵਫ਼ਾਦਾਰ ਲੋਕ ਤੁਹਾਡੀ ਚੰਗਿਆਈ ਵਿੱਚ ਅਨੰਦ ਹੋਣ।
42ਯਾਹਵੇਹ ਪਰਮੇਸ਼ਵਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰੋ। ਆਪਣੇ ਸੇਵਕ ਦਾਵੀਦ ਨਾਲ ਕੀਤੇ ਹੋਏ ਮਹਾਨ ਪਿਆਰ ਨੂੰ ਚੇਤੇ ਰੱਖੋ।”