17ਤੁਸੀਂ ਜਿਹੜੇ ਘੇਰੇ ਵਿੱਚ ਰਹਿੰਦੇ ਹੋ, ਜਗ੍ਹਾ ਨੂੰ ਛੱਡਣ ਲਈ ਆਪਣਾ ਸਮਾਨ ਇਕੱਠਾ ਕਰੋ।
18ਕਿਉਂਕਿ ਯਾਹਵੇਹ ਇਹ ਆਖਦਾ ਹੈ: “ਇਸ ਸਮੇਂ ਮੈਂ ਉਹਨਾਂ ਲੋਕਾਂ ਨੂੰ ਗੋਪੀਏ ਨਾਲ ਬਾਹਰ ਸੁੱਟ ਦਿਆਂਗਾ ਜਿਹੜੇ ਇਸ ਧਰਤੀ ਵਿੱਚ ਰਹਿੰਦੇ ਹਨ; ਮੈਂ ਉਹਨਾਂ ਉੱਤੇ ਬਿਪਤਾ ਲਿਆਵਾਂਗਾ ਤਾਂ ਜੋ ਉਹ ਫੜੇ ਜਾਣ।”
19ਮੇਰੀ ਸੱਟ ਦੇ ਕਾਰਨ ਮੇਰੇ ਉੱਤੇ ਹਾਏ! ਮੇਰਾ ਜ਼ਖ਼ਮ ਲਾਇਲਾਜ ਹੈ! ਫਿਰ ਵੀ ਮੈਂ ਆਪਣੇ-ਆਪ ਨੂੰ ਕਿਹਾ, “ਇਹ ਮੇਰਾ ਦੁੱਖ ਹੈ, ਅਤੇ ਮੈ ਇਸ ਨੂੰ ਸਹਿਣਾ ਕਰਾਂਗਾ।”
20ਮੇਰਾ ਤੰਬੂ ਤਬਾਹ ਹੋ ਗਿਆ ਹੈ; ਇਸ ਦੀਆਂ ਸਾਰੀਆਂ ਰੱਸੀਆਂ ਟੁੱਟ ਗਈਆਂ ਹਨ। ਮੇਰੇ ਬੱਚੇ ਮੈਥੋਂ ਚਲੇ ਗਏ ਹਨ ਅਤੇ ਹੁਣ ਨਹੀਂ ਰਹੇ। ਹੁਣ ਕੋਈ ਵੀ ਨਹੀਂ ਬਚਿਆ ਹੈ ਜੋ ਮੇਰਾ ਤੰਬੂ ਲਗਾਵੇ ਜਾਂ ਮੇਰੀ ਪਨਾਹ ਲਗਾਉਣ ਬਣਾਵੇ।
21ਚਰਵਾਹੇ ਬੇਸਮਝ ਹਨ ਅਤੇ ਯਾਹਵੇਹ ਦੀ ਭਾਲ ਨਹੀਂ ਕੀਤੀ; ਇਸ ਲਈ ਉਹ ਸਫ਼ਲ ਨਹੀਂ ਹੁੰਦੇ ਅਤੇ ਉਹਨਾਂ ਦਾ ਸਾਰਾ ਇੱਜੜ ਖਿੱਲਰ ਗਿਆ।