ਯਿਰਮਿਯਾਹ 10

ਮੇਰਾ ਤੰਬੂ ਤਬਾਹ ਹੋ ਗਿਆ ਹੈ; ਇਸ ਦੀਆਂ ਸਾਰੀਆਂ ਰੱਸੀਆਂ ਟੁੱਟ ਗਈਆਂ ਹਨ। ਮੇਰੇ ਬੱਚੇ ਮੈਥੋਂ ਚਲੇ ਗਏ ਹਨ ਅਤੇ ਹੁਣ ਨਹੀਂ ਰਹੇ। ਹੁਣ ਕੋਈ ਵੀ ਨਹੀਂ ਬਚਿਆ ਹੈ ਜੋ ਮੇਰਾ ਤੰਬੂ ਲਗਾਵੇ ਜਾਂ ਮੇਰੀ ਪਨਾਹ ਲਗਾਉਣ ਬਣਾਵੇ।

Jeremiah 10:20 (UKJV) My tabernacle is spoiled, and all my cords are broken: my children are gone out of me, and they are not: there is none to stretch forth my tent any more, and to set up my curtains.

18ਕਿਉਂਕਿ ਯਾਹਵੇਹ ਇਹ ਆਖਦਾ ਹੈ: “ਇਸ ਸਮੇਂ ਮੈਂ ਉਹਨਾਂ ਲੋਕਾਂ ਨੂੰ ਗੋਪੀਏ ਨਾਲ ਬਾਹਰ ਸੁੱਟ ਦਿਆਂਗਾ ਜਿਹੜੇ ਇਸ ਧਰਤੀ ਵਿੱਚ ਰਹਿੰਦੇ ਹਨ; ਮੈਂ ਉਹਨਾਂ ਉੱਤੇ ਬਿਪਤਾ ਲਿਆਵਾਂਗਾ ਤਾਂ ਜੋ ਉਹ ਫੜੇ ਜਾਣ।”

19ਮੇਰੀ ਸੱਟ ਦੇ ਕਾਰਨ ਮੇਰੇ ਉੱਤੇ ਹਾਏ! ਮੇਰਾ ਜ਼ਖ਼ਮ ਲਾਇਲਾਜ ਹੈ! ਫਿਰ ਵੀ ਮੈਂ ਆਪਣੇ-ਆਪ ਨੂੰ ਕਿਹਾ, “ਇਹ ਮੇਰਾ ਦੁੱਖ ਹੈ, ਅਤੇ ਮੈ ਇਸ ਨੂੰ ਸਹਿਣਾ ਕਰਾਂਗਾ।”

20ਮੇਰਾ ਤੰਬੂ ਤਬਾਹ ਹੋ ਗਿਆ ਹੈ; ਇਸ ਦੀਆਂ ਸਾਰੀਆਂ ਰੱਸੀਆਂ ਟੁੱਟ ਗਈਆਂ ਹਨ। ਮੇਰੇ ਬੱਚੇ ਮੈਥੋਂ ਚਲੇ ਗਏ ਹਨ ਅਤੇ ਹੁਣ ਨਹੀਂ ਰਹੇ। ਹੁਣ ਕੋਈ ਵੀ ਨਹੀਂ ਬਚਿਆ ਹੈ ਜੋ ਮੇਰਾ ਤੰਬੂ ਲਗਾਵੇ ਜਾਂ ਮੇਰੀ ਪਨਾਹ ਲਗਾਉਣ ਬਣਾਵੇ।

21ਚਰਵਾਹੇ ਬੇਸਮਝ ਹਨ ਅਤੇ ਯਾਹਵੇਹ ਦੀ ਭਾਲ ਨਹੀਂ ਕੀਤੀ; ਇਸ ਲਈ ਉਹ ਸਫ਼ਲ ਨਹੀਂ ਹੁੰਦੇ ਅਤੇ ਉਹਨਾਂ ਦਾ ਸਾਰਾ ਇੱਜੜ ਖਿੱਲਰ ਗਿਆ।

22ਸੁਣੋ! ਇੱਕ ਸੁਨੇਹੇ ਦੀ ਆਵਾਜ਼, ਉੱਤਰ ਦੀ ਧਰਤੀ ਤੋਂ ਇੱਕ ਵੱਡਾ ਹੰਗਾਮਾ! ਇਹ ਯਹੂਦਾਹ ਦੇ ਕਸਬਿਆਂ ਨੂੰ ਵਿਰਾਨ ਬਣਾ ਦੇਵੇਗਾ, ਗਿੱਦੜਾਂ ਦਾ ਅੱਡਾ ਬਣਾ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.