20ਮੇਰਾ ਤੰਬੂ ਤਬਾਹ ਹੋ ਗਿਆ ਹੈ; ਇਸ ਦੀਆਂ ਸਾਰੀਆਂ ਰੱਸੀਆਂ ਟੁੱਟ ਗਈਆਂ ਹਨ। ਮੇਰੇ ਬੱਚੇ ਮੈਥੋਂ ਚਲੇ ਗਏ ਹਨ ਅਤੇ ਹੁਣ ਨਹੀਂ ਰਹੇ। ਹੁਣ ਕੋਈ ਵੀ ਨਹੀਂ ਬਚਿਆ ਹੈ ਜੋ ਮੇਰਾ ਤੰਬੂ ਲਗਾਵੇ ਜਾਂ ਮੇਰੀ ਪਨਾਹ ਲਗਾਉਣ ਬਣਾਵੇ।
21ਚਰਵਾਹੇ ਬੇਸਮਝ ਹਨ ਅਤੇ ਯਾਹਵੇਹ ਦੀ ਭਾਲ ਨਹੀਂ ਕੀਤੀ; ਇਸ ਲਈ ਉਹ ਸਫ਼ਲ ਨਹੀਂ ਹੁੰਦੇ ਅਤੇ ਉਹਨਾਂ ਦਾ ਸਾਰਾ ਇੱਜੜ ਖਿੱਲਰ ਗਿਆ।
22ਸੁਣੋ! ਇੱਕ ਸੁਨੇਹੇ ਦੀ ਆਵਾਜ਼, ਉੱਤਰ ਦੀ ਧਰਤੀ ਤੋਂ ਇੱਕ ਵੱਡਾ ਹੰਗਾਮਾ! ਇਹ ਯਹੂਦਾਹ ਦੇ ਕਸਬਿਆਂ ਨੂੰ ਵਿਰਾਨ ਬਣਾ ਦੇਵੇਗਾ, ਗਿੱਦੜਾਂ ਦਾ ਅੱਡਾ ਬਣਾ ਦੇਵੇਗਾ।
23ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਆਪਣੇ ਵੱਸ ਵਿੱਚ ਨਹੀਂ ਹਨ; ਇਹ ਉਹਨਾਂ ਦੇ ਵੱਸ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰਨ।
24ਹੇ ਯਾਹਵੇਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਆਪਣੇ ਕ੍ਰੋਧ ਨਾਲ ਨਹੀਂ, ਨਹੀਂ ਤਾਂ ਤੂੰ ਮੈਨੂੰ ਮਿਟਾ ਦੇਵੇਂਗਾ।