ਯਿਰਮਿਯਾਹ 10

ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਆਪਣੇ ਵੱਸ ਵਿੱਚ ਨਹੀਂ ਹਨ; ਇਹ ਉਹਨਾਂ ਦੇ ਵੱਸ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰਨ।

Jeremiah 10:23 (UKJV) O LORD, I know that the way of man is not in himself: it is not in man that walks to direct his steps.

21ਚਰਵਾਹੇ ਬੇਸਮਝ ਹਨ ਅਤੇ ਯਾਹਵੇਹ ਦੀ ਭਾਲ ਨਹੀਂ ਕੀਤੀ; ਇਸ ਲਈ ਉਹ ਸਫ਼ਲ ਨਹੀਂ ਹੁੰਦੇ ਅਤੇ ਉਹਨਾਂ ਦਾ ਸਾਰਾ ਇੱਜੜ ਖਿੱਲਰ ਗਿਆ।

22ਸੁਣੋ! ਇੱਕ ਸੁਨੇਹੇ ਦੀ ਆਵਾਜ਼, ਉੱਤਰ ਦੀ ਧਰਤੀ ਤੋਂ ਇੱਕ ਵੱਡਾ ਹੰਗਾਮਾ! ਇਹ ਯਹੂਦਾਹ ਦੇ ਕਸਬਿਆਂ ਨੂੰ ਵਿਰਾਨ ਬਣਾ ਦੇਵੇਗਾ, ਗਿੱਦੜਾਂ ਦਾ ਅੱਡਾ ਬਣਾ ਦੇਵੇਗਾ।

23ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਆਪਣੇ ਵੱਸ ਵਿੱਚ ਨਹੀਂ ਹਨ; ਇਹ ਉਹਨਾਂ ਦੇ ਵੱਸ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰਨ।

24ਹੇ ਯਾਹਵੇਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਆਪਣੇ ਕ੍ਰੋਧ ਨਾਲ ਨਹੀਂ, ਨਹੀਂ ਤਾਂ ਤੂੰ ਮੈਨੂੰ ਮਿਟਾ ਦੇਵੇਂਗਾ।

25ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਪਾ ਜੋ ਤੈਨੂੰ ਨਹੀਂ ਮੰਨਦੀਆਂ, ਉਹਨਾਂ ਕੌਮਾਂ ਉੱਤੇ ਜੋ ਤੇਰਾ ਨਾਮ ਨਹੀਂ ਲੈਂਦੀਆਂ। ਕਿਉਂ ਜੋ ਉਹਨਾਂ ਨੇ ਯਾਕੋਬ ਨੂੰ ਖਾ ਲਿਆ ਹੈ; ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਭੱਖ ਲਿਆ ਅਤੇ ਉਸ ਦੇ ਵਤਨ ਨੂੰ ਤਬਾਹ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.