ਯਿਰਮਿਯਾਹ 12

ਹੇ ਯਾਹਵੇਹ, ਤੂੰ ਹਮੇਸ਼ਾ ਧਰਮੀ ਹੈ, ਜਦੋਂ ਮੈਂ ਤੇਰੇ ਸਾਹਮਣੇ ਦਲੀਲ ਲਿਆਉਂਦਾ ਹਾਂ। ਤਾਂ ਵੀ ਮੈਂ ਤੇਰੇ ਨਾਲ ਤੇਰੇ ਨਿਆਂ ਬਾਰੇ ਗੱਲ ਕਰਾਂਗਾ: ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਸਾਰੇ ਅਵਿਸ਼ਵਾਸੀ ਆਰਾਮ ਨਾਲ ਕਿਉਂ ਰਹਿੰਦੇ ਹਨ?

Jeremiah 12:1 (UKJV) Righteous are you, O LORD, when I plead with you: yet let me talk with you of your judgments: Wherefore does the way of the wicked prosper? wherefore are all they happy that deal very treacherously?

1ਹੇ ਯਾਹਵੇਹ, ਤੂੰ ਹਮੇਸ਼ਾ ਧਰਮੀ ਹੈ, ਜਦੋਂ ਮੈਂ ਤੇਰੇ ਸਾਹਮਣੇ ਦਲੀਲ ਲਿਆਉਂਦਾ ਹਾਂ। ਤਾਂ ਵੀ ਮੈਂ ਤੇਰੇ ਨਾਲ ਤੇਰੇ ਨਿਆਂ ਬਾਰੇ ਗੱਲ ਕਰਾਂਗਾ: ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਸਾਰੇ ਅਵਿਸ਼ਵਾਸੀ ਆਰਾਮ ਨਾਲ ਕਿਉਂ ਰਹਿੰਦੇ ਹਨ?

2ਤੂੰ ਉਹਨਾਂ ਨੂੰ ਲਾਇਆ ਅਤੇ ਉਹਨਾਂ ਨੇ ਜੜ੍ਹ ਵੀ ਫੜ ਲਈ; ਉਹ ਵਧਦੇ ਅਤੇ ਫਲ ਦਿੰਦੇ ਹਨ। ਤੂੰ ਸਦਾ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ ਪਰ ਉਹਨਾਂ ਦੇ ਦਿਲਾਂ ਤੋਂ ਦੂਰ ਹੈ।

3ਪਰ ਹੇ ਯਾਹਵੇਹ, ਤੂੰ ਮੈਨੂੰ ਜਾਣਦਾ ਹੈ; ਤੂੰ ਮੈਨੂੰ ਜਾਚਦਾ ਹੈ ਅਤੇ ਮੇਰੇ ਵਿਚਾਰਾਂ ਨੂੰ ਪਰਖਦਾ ਹੈ ਜਿਹੜੇ ਤੇਰੇ ਬਾਰੇ ਹਨ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਉਹਨਾਂ ਨੂੰ ਕਤਲ ਦੇ ਦਿਨ ਲਈ ਵੱਖਰਾ ਰੱਖ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.