ਯਿਰਮਿਯਾਹ 12

ਤੂੰ ਉਹਨਾਂ ਨੂੰ ਲਾਇਆ ਅਤੇ ਉਹਨਾਂ ਨੇ ਜੜ੍ਹ ਵੀ ਫੜ ਲਈ; ਉਹ ਵਧਦੇ ਅਤੇ ਫਲ ਦਿੰਦੇ ਹਨ। ਤੂੰ ਸਦਾ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ ਪਰ ਉਹਨਾਂ ਦੇ ਦਿਲਾਂ ਤੋਂ ਦੂਰ ਹੈ।

Jeremiah 12:2 (UKJV) You have planted them, yea, they have taken root: they grow, yea, they bring forth fruit: you are near in their mouth, and far from their reins.

1ਹੇ ਯਾਹਵੇਹ, ਤੂੰ ਹਮੇਸ਼ਾ ਧਰਮੀ ਹੈ, ਜਦੋਂ ਮੈਂ ਤੇਰੇ ਸਾਹਮਣੇ ਦਲੀਲ ਲਿਆਉਂਦਾ ਹਾਂ। ਤਾਂ ਵੀ ਮੈਂ ਤੇਰੇ ਨਾਲ ਤੇਰੇ ਨਿਆਂ ਬਾਰੇ ਗੱਲ ਕਰਾਂਗਾ: ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਸਾਰੇ ਅਵਿਸ਼ਵਾਸੀ ਆਰਾਮ ਨਾਲ ਕਿਉਂ ਰਹਿੰਦੇ ਹਨ?

2ਤੂੰ ਉਹਨਾਂ ਨੂੰ ਲਾਇਆ ਅਤੇ ਉਹਨਾਂ ਨੇ ਜੜ੍ਹ ਵੀ ਫੜ ਲਈ; ਉਹ ਵਧਦੇ ਅਤੇ ਫਲ ਦਿੰਦੇ ਹਨ। ਤੂੰ ਸਦਾ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ ਪਰ ਉਹਨਾਂ ਦੇ ਦਿਲਾਂ ਤੋਂ ਦੂਰ ਹੈ।

3ਪਰ ਹੇ ਯਾਹਵੇਹ, ਤੂੰ ਮੈਨੂੰ ਜਾਣਦਾ ਹੈ; ਤੂੰ ਮੈਨੂੰ ਜਾਚਦਾ ਹੈ ਅਤੇ ਮੇਰੇ ਵਿਚਾਰਾਂ ਨੂੰ ਪਰਖਦਾ ਹੈ ਜਿਹੜੇ ਤੇਰੇ ਬਾਰੇ ਹਨ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਉਹਨਾਂ ਨੂੰ ਕਤਲ ਦੇ ਦਿਨ ਲਈ ਵੱਖਰਾ ਰੱਖ!

4ਕਦ ਤੱਕ ਧਰਤੀ ਸੁੱਕੀ ਰਹੇਗੀ ਅਤੇ ਹਰ ਖੇਤ ਦਾ ਘਾਹ ਕੁਮਲਾਇਆ ਰਹੇਗਾ? ਕਿਉਂ ਜੋ ਉਸ ਵਿੱਚ ਰਹਿਣ ਵਾਲੇ ਦੁਸ਼ਟ ਹਨ, ਜਾਨਵਰ ਅਤੇ ਪੰਛੀ ਨਾਸ ਹੋ ਗਏ ਹਨ। ਇਸ ਤੋਂ ਇਲਾਵਾ, ਲੋਕ ਕਹਿ ਰਹੇ ਹਨ, “ਉਹ ਨਹੀਂ ਵੇਖੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.