ਯਿਰਮਿਯਾਹ 12

“ਜੇਕਰ ਤੂੰ ਆਦਮੀਆਂ ਨਾਲ ਦੌੜ ਕੇ, ਥੱਕ ਗਿਆ ਹੈ, ਤਾਂ ਤੂੰ ਘੋੜਿਆਂ ਨਾਲ ਕਿਵੇਂ ਮੁਕਾਬਲਾ ਕਰੇਂਗਾ? ਜੇਕਰ ਤੂੰ ਮੈਦਾਨ ਵਿੱਚ ਖੜਾ ਨਹੀਂ ਹੋ ਸਕਦਾ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ?

Jeremiah 12:5 (UKJV) If you have run with the footmen, and they have wearied you, then how can you contend with horses? and if in the land of peace, wherein you trusted, they wearied you, then how will you do in the swelling of Jordan?

3ਪਰ ਹੇ ਯਾਹਵੇਹ, ਤੂੰ ਮੈਨੂੰ ਜਾਣਦਾ ਹੈ; ਤੂੰ ਮੈਨੂੰ ਜਾਚਦਾ ਹੈ ਅਤੇ ਮੇਰੇ ਵਿਚਾਰਾਂ ਨੂੰ ਪਰਖਦਾ ਹੈ ਜਿਹੜੇ ਤੇਰੇ ਬਾਰੇ ਹਨ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਉਹਨਾਂ ਨੂੰ ਕਤਲ ਦੇ ਦਿਨ ਲਈ ਵੱਖਰਾ ਰੱਖ!

4ਕਦ ਤੱਕ ਧਰਤੀ ਸੁੱਕੀ ਰਹੇਗੀ ਅਤੇ ਹਰ ਖੇਤ ਦਾ ਘਾਹ ਕੁਮਲਾਇਆ ਰਹੇਗਾ? ਕਿਉਂ ਜੋ ਉਸ ਵਿੱਚ ਰਹਿਣ ਵਾਲੇ ਦੁਸ਼ਟ ਹਨ, ਜਾਨਵਰ ਅਤੇ ਪੰਛੀ ਨਾਸ ਹੋ ਗਏ ਹਨ। ਇਸ ਤੋਂ ਇਲਾਵਾ, ਲੋਕ ਕਹਿ ਰਹੇ ਹਨ, “ਉਹ ਨਹੀਂ ਵੇਖੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”

5“ਜੇਕਰ ਤੂੰ ਆਦਮੀਆਂ ਨਾਲ ਦੌੜ ਕੇ, ਥੱਕ ਗਿਆ ਹੈ, ਤਾਂ ਤੂੰ ਘੋੜਿਆਂ ਨਾਲ ਕਿਵੇਂ ਮੁਕਾਬਲਾ ਕਰੇਂਗਾ? ਜੇਕਰ ਤੂੰ ਮੈਦਾਨ ਵਿੱਚ ਖੜਾ ਨਹੀਂ ਹੋ ਸਕਦਾ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ?

6ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ; ਉਹਨਾਂ ਨੇ ਤੇਰੇ ਵਿਰੁੱਧ ਉੱਚੀ ਆਵਾਜ਼ ਉਠਾਈ ਹੈ। ਉਹਨਾਂ ਤੇ ਭਰੋਸਾ ਨਾ ਕਰੋ, ਭਾਵੇਂ ਉਹ ਤੁਹਾਡੇ ਬਾਰੇ ਚੰਗਾ ਬੋਲਣ।

7“ਮੈਂ ਆਪਣਾ ਘਰ ਛੱਡ ਦਿਆਂਗਾ, ਆਪਣੀ ਵਿਰਾਸਤ ਨੂੰ ਛੱਡ ਦਿਆਂਗਾ; ਮੈਂ ਜਿਸ ਨੂੰ ਪਿਆਰ ਕਰਦਾ ਹਾਂ ਉਸਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.