12“ਉਹਨਾਂ ਨੂੰ ਆਖ: ‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਹੋਣੀ ਚਾਹੀਦੀ ਹੈ।’ ਅਤੇ ਜੇਕਰ ਉਹ ਤੁਹਾਨੂੰ ਆਖਣ, ‘ਕੀ ਅਸੀਂ ਨਹੀਂ ਜਾਣਦੇ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਜਾਣੀ ਚਾਹੀਦੀ ਹੈ।’
13ਤਦ ਉਹਨਾਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਵੀਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯੇਰੂਸ਼ਲੇਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ।
14ਮੈਂ ਉਹਨਾਂ ਨੂੰ ਇੱਕ-ਦੂਜੇ ਦੇ ਵਿਰੁੱਧ ਤੋੜ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਾਹਵੇਹ ਦਾ ਵਾਕ ਹੈ, ਉਹਨਾਂ ਨੂੰ ਤਬਾਹ ਕਰਨ ਵੇਲੇ, ਮੈਨੂੰ ਉਹਨਾਂ ਲਈ ਨਾ ਤਾਂ ਰਹਿਮ ਆਵੇਗਾ ਅਤੇ ਨਾ ਹੀ ਤਰਸ ਆਵੇਗਾ।’ ”
15ਸੁਣੋ ਅਤੇ ਧਿਆਨ ਦਿਓ, ਹੰਕਾਰ ਨਾ ਕਰੋ, ਕਿਉਂਕਿ ਯਾਹਵੇਹ ਨੇ ਬੋਲਿਆ ਹੈ।
16ਯਾਹਵੇਹ ਆਪਣੇ ਪਰਮੇਸ਼ਵਰ ਦੀ ਵਡਿਆਈ ਕਰੋ, ਇਸ ਤੋਂ ਪਹਿਲਾਂ ਕਿ ਉਹ ਹਨੇਰਾ ਲਿਆਵੇ, ਇਸ ਤੋਂ ਪਹਿਲਾਂ ਕਿ ਤੁਹਾਡੇ ਪੈਰਾਂ ਨੂੰ ਠੋਕਰ ਲੱਗੇ, ਘੁਸਪੈਠ ਦੇ ਪਹਾੜ ਉੱਤੇ, ਜਦੋਂ ਤੁਸੀਂ ਰੋਸ਼ਨੀ ਦੀ ਉਡੀਕ ਕਰਦੇ ਹੋ, ਉਹ ਉਸ ਨੂੰ ਹਨੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਪਰਛਾਵਾਂ ਬਣਾ ਦੇਵੇ।