ਯਿਰਮਿਯਾਹ 13

ਯਾਹਵੇਹ ਆਪਣੇ ਪਰਮੇਸ਼ਵਰ ਦੀ ਵਡਿਆਈ ਕਰੋ, ਇਸ ਤੋਂ ਪਹਿਲਾਂ ਕਿ ਉਹ ਹਨੇਰਾ ਲਿਆਵੇ, ਇਸ ਤੋਂ ਪਹਿਲਾਂ ਕਿ ਤੁਹਾਡੇ ਪੈਰਾਂ ਨੂੰ ਠੋਕਰ ਲੱਗੇ, ਘੁਸਪੈਠ ਦੇ ਪਹਾੜ ਉੱਤੇ, ਜਦੋਂ ਤੁਸੀਂ ਰੋਸ਼ਨੀ ਦੀ ਉਡੀਕ ਕਰਦੇ ਹੋ, ਉਹ ਉਸ ਨੂੰ ਹਨੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਪਰਛਾਵਾਂ ਬਣਾ ਦੇਵੇ।

Jeremiah 13:16 (UKJV) Give glory to the LORD your God, before he cause darkness, and before your feet stumble upon the dark mountains, and, while all of you look for light, he turn it into the shadow of death, and make it gross darkness.

14ਮੈਂ ਉਹਨਾਂ ਨੂੰ ਇੱਕ-ਦੂਜੇ ਦੇ ਵਿਰੁੱਧ ਤੋੜ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਾਹਵੇਹ ਦਾ ਵਾਕ ਹੈ, ਉਹਨਾਂ ਨੂੰ ਤਬਾਹ ਕਰਨ ਵੇਲੇ, ਮੈਨੂੰ ਉਹਨਾਂ ਲਈ ਨਾ ਤਾਂ ਰਹਿਮ ਆਵੇਗਾ ਅਤੇ ਨਾ ਹੀ ਤਰਸ ਆਵੇਗਾ।’ ”

15ਸੁਣੋ ਅਤੇ ਧਿਆਨ ਦਿਓ, ਹੰਕਾਰ ਨਾ ਕਰੋ, ਕਿਉਂਕਿ ਯਾਹਵੇਹ ਨੇ ਬੋਲਿਆ ਹੈ।

16ਯਾਹਵੇਹ ਆਪਣੇ ਪਰਮੇਸ਼ਵਰ ਦੀ ਵਡਿਆਈ ਕਰੋ, ਇਸ ਤੋਂ ਪਹਿਲਾਂ ਕਿ ਉਹ ਹਨੇਰਾ ਲਿਆਵੇ, ਇਸ ਤੋਂ ਪਹਿਲਾਂ ਕਿ ਤੁਹਾਡੇ ਪੈਰਾਂ ਨੂੰ ਠੋਕਰ ਲੱਗੇ, ਘੁਸਪੈਠ ਦੇ ਪਹਾੜ ਉੱਤੇ, ਜਦੋਂ ਤੁਸੀਂ ਰੋਸ਼ਨੀ ਦੀ ਉਡੀਕ ਕਰਦੇ ਹੋ, ਉਹ ਉਸ ਨੂੰ ਹਨੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਪਰਛਾਵਾਂ ਬਣਾ ਦੇਵੇ।

17ਜੇ ਤੁਸੀਂ ਨਾ ਸੁਣੋ, ਮੈਂ ਤੇਰੇ ਹੰਕਾਰ ਦੇ ਕਾਰਨ ਗੁਪਤ ਵਿੱਚ ਰੋਵਾਂਗਾ। ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ, ਹੰਝੂਆਂ ਨਾਲ ਭਰ ਜਾਣਗੀਆਂ, ਕਿਉਂਕਿ ਯਾਹਵੇਹ ਦਾ ਇੱਜੜ ਬੰਦੀ ਬਣਾ ਲਿਆ ਜਾਵੇਗਾ।

18ਰਾਜਾ ਅਤੇ ਰਾਣੀ ਨੂੰ ਆਖ, “ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ ਤੁਹਾਡੇ ਸਿਰਾਂ ਤੋਂ ਡਿੱਗ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.