9ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ? ਉਸ ਸੂਰਮੇ ਵਾਂਗੂੰ ਜੋ ਬਚਾਉਣ ਦੀ ਸ਼ਕਤੀ ਨਹੀਂ ਰੱਖਦਾ? ਤਾਂ ਵੀ ਹੇ ਯਾਹਵੇਹ, ਤੂੰ ਸਾਡੇ ਵਿਚਕਾਰ ਹੈ ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ; ਸਾਨੂੰ ਨਾ ਛੱਡ!
10ਯਾਹਵੇਹ ਇਨ੍ਹਾਂ ਲੋਕਾਂ ਬਾਰੇ ਆਖਦਾ ਹੈ: “ਉਹ ਭਟਕਣਾ ਬਹੁਤ ਪਸੰਦ ਕਰਦੇ ਹਨ; ਉਹ ਆਪਣੇ ਪੈਰਾਂ ਨੂੰ ਨਹੀਂ ਰੋਕਦੇ। ਇਸ ਲਈ ਯਾਹਵੇਹ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ; ਉਹ ਹੁਣ ਉਹਨਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।”
11ਤਦ ਯਾਹਵੇਹ ਨੇ ਮੈਨੂੰ ਕਿਹਾ, “ਇਨ੍ਹਾਂ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਨਾ ਕਰ।
12ਭਾਵੇਂ ਉਹ ਵਰਤ ਰੱਖਦੇ ਹਨ, ਮੈਂ ਉਹਨਾਂ ਦੀ ਦੁਹਾਈ ਨਹੀਂ ਸੁਣਾਂਗਾ; ਭਾਵੇਂ ਉਹ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ। ਸਗੋਂ ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਤਬਾਹ ਕਰ ਦਿਆਂਗਾ।”
13ਪਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਨਬੀ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਨ, ‘ਤੁਸੀਂ ਨਾ ਤਲਵਾਰ ਵੇਖੋਂਗੇ ਅਤੇ ਨਾ ਹੀ ਕਾਲ ਝੱਲੋਗੇ। ਸੱਚਮੁੱਚ, ਮੈਂ ਤੁਹਾਨੂੰ ਇਸ ਸਥਾਨ ਵਿੱਚ ਸਥਾਈ ਸ਼ਾਂਤੀ ਦਿਆਂਗਾ।’ ”