ਯਿਰਮਿਯਾਹ 14

ਭਾਵੇਂ ਉਹ ਵਰਤ ਰੱਖਦੇ ਹਨ, ਮੈਂ ਉਹਨਾਂ ਦੀ ਦੁਹਾਈ ਨਹੀਂ ਸੁਣਾਂਗਾ; ਭਾਵੇਂ ਉਹ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ। ਸਗੋਂ ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਤਬਾਹ ਕਰ ਦਿਆਂਗਾ।”

Jeremiah 14:12 (UKJV) When they fast, I will not hear their cry; and when they offer burnt offering and an oblation, I will not accept them: but I will consume them by the sword, and by the famine, and by the pestilence.

10ਯਾਹਵੇਹ ਇਨ੍ਹਾਂ ਲੋਕਾਂ ਬਾਰੇ ਆਖਦਾ ਹੈ: “ਉਹ ਭਟਕਣਾ ਬਹੁਤ ਪਸੰਦ ਕਰਦੇ ਹਨ; ਉਹ ਆਪਣੇ ਪੈਰਾਂ ਨੂੰ ਨਹੀਂ ਰੋਕਦੇ। ਇਸ ਲਈ ਯਾਹਵੇਹ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ; ਉਹ ਹੁਣ ਉਹਨਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ ਅਤੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।”

11ਤਦ ਯਾਹਵੇਹ ਨੇ ਮੈਨੂੰ ਕਿਹਾ, “ਇਨ੍ਹਾਂ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਨਾ ਕਰ।

12ਭਾਵੇਂ ਉਹ ਵਰਤ ਰੱਖਦੇ ਹਨ, ਮੈਂ ਉਹਨਾਂ ਦੀ ਦੁਹਾਈ ਨਹੀਂ ਸੁਣਾਂਗਾ; ਭਾਵੇਂ ਉਹ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ। ਸਗੋਂ ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਤਬਾਹ ਕਰ ਦਿਆਂਗਾ।”

13ਪਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਨਬੀ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਨ, ‘ਤੁਸੀਂ ਨਾ ਤਲਵਾਰ ਵੇਖੋਂਗੇ ਅਤੇ ਨਾ ਹੀ ਕਾਲ ਝੱਲੋਗੇ। ਸੱਚਮੁੱਚ, ਮੈਂ ਤੁਹਾਨੂੰ ਇਸ ਸਥਾਨ ਵਿੱਚ ਸਥਾਈ ਸ਼ਾਂਤੀ ਦਿਆਂਗਾ।’ ”

14ਤਦ ਯਾਹਵੇਹ ਨੇ ਮੈਨੂੰ ਕਿਹਾ, “ਨਬੀ ਮੇਰੇ ਨਾਮ ਉੱਤੇ ਝੂਠੇ ਅਗੰਮਵਾਕ ਕਰਦੇ ਹਨ। ਮੈਂ ਉਹਨਾਂ ਨੂੰ ਨਾ ਭੇਜਿਆ ਹੈ, ਨਾ ਉਹਨਾਂ ਨੂੰ ਨਿਯੁਕਤ ਕੀਤਾ ਹੈ ਅਤੇ ਨਾ ਹੀ ਉਹਨਾਂ ਨਾਲ ਗੱਲ ਕੀਤੀ ਹੈ। ਉਹ ਤੁਹਾਡੇ ਲਈ ਝੂਠੇ ਦਰਸ਼ਨਾਂ, ਭਵਿੱਖਬਾਣੀਆਂ, ਮੂਰਤੀ ਪੂਜਾ ਅਤੇ ਆਪਣੇ ਮਨਾਂ ਦੇ ਭਰਮ ਦੀ ਭਵਿੱਖਬਾਣੀ ਕਰ ਰਹੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.