11ਤਦ ਯਾਹਵੇਹ ਨੇ ਮੈਨੂੰ ਕਿਹਾ, “ਇਨ੍ਹਾਂ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਨਾ ਕਰ।
12ਭਾਵੇਂ ਉਹ ਵਰਤ ਰੱਖਦੇ ਹਨ, ਮੈਂ ਉਹਨਾਂ ਦੀ ਦੁਹਾਈ ਨਹੀਂ ਸੁਣਾਂਗਾ; ਭਾਵੇਂ ਉਹ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ। ਸਗੋਂ ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਤਬਾਹ ਕਰ ਦਿਆਂਗਾ।”
13ਪਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਨਬੀ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਨ, ‘ਤੁਸੀਂ ਨਾ ਤਲਵਾਰ ਵੇਖੋਂਗੇ ਅਤੇ ਨਾ ਹੀ ਕਾਲ ਝੱਲੋਗੇ। ਸੱਚਮੁੱਚ, ਮੈਂ ਤੁਹਾਨੂੰ ਇਸ ਸਥਾਨ ਵਿੱਚ ਸਥਾਈ ਸ਼ਾਂਤੀ ਦਿਆਂਗਾ।’ ”
14ਤਦ ਯਾਹਵੇਹ ਨੇ ਮੈਨੂੰ ਕਿਹਾ, “ਨਬੀ ਮੇਰੇ ਨਾਮ ਉੱਤੇ ਝੂਠੇ ਅਗੰਮਵਾਕ ਕਰਦੇ ਹਨ। ਮੈਂ ਉਹਨਾਂ ਨੂੰ ਨਾ ਭੇਜਿਆ ਹੈ, ਨਾ ਉਹਨਾਂ ਨੂੰ ਨਿਯੁਕਤ ਕੀਤਾ ਹੈ ਅਤੇ ਨਾ ਹੀ ਉਹਨਾਂ ਨਾਲ ਗੱਲ ਕੀਤੀ ਹੈ। ਉਹ ਤੁਹਾਡੇ ਲਈ ਝੂਠੇ ਦਰਸ਼ਨਾਂ, ਭਵਿੱਖਬਾਣੀਆਂ, ਮੂਰਤੀ ਪੂਜਾ ਅਤੇ ਆਪਣੇ ਮਨਾਂ ਦੇ ਭਰਮ ਦੀ ਭਵਿੱਖਬਾਣੀ ਕਰ ਰਹੇ ਹਨ।
15ਇਸ ਲਈ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ ਜੋ ਮੇਰੇ ਨਾਮ ਲੈ ਕੇ ਭਵਿੱਖਬਾਣੀ ਕਰਦੇ ਹਨ: ਮੈਂ ਉਹਨਾਂ ਨੂੰ ਨਹੀਂ ਭੇਜਿਆ, ਪਰ ਉਹ ਫਿਰ ਵੀ ਕਹਿ ਰਹੇ ਹਨ, ‘ਕੋਈ ਤਲਵਾਰ ਜਾਂ ਕਾਲ ਇਸ ਧਰਤੀ ਨੂੰ ਨਹੀਂ ਛੂਹੇਗਾ।’ ਉਹੀ ਨਬੀ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ।