14ਮੈਂ ਤੈਨੂੰ ਤੇਰੇ ਦੁਸ਼ਮਣਾਂ ਦਾ ਗ਼ੁਲਾਮ ਬਣਾਵਾਂਗਾ ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ।”
15ਹੇ ਯਾਹਵੇਹ, ਤੂੰ ਸਮਝ; ਮੈਨੂੰ ਯਾਦ ਰੱਖ ਅਤੇ ਮੇਰੀ ਦੇਖਭਾਲ ਕਰ। ਮੇਰੇ ਸਤਾਉਣ ਵਾਲਿਆਂ ਤੋਂ ਬਦਲਾ ਲੈ। ਆਪਣੇ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।
16ਜਦੋਂ ਤੇਰੀਆਂ ਗੱਲਾਂ ਲੱਭੀਆਂ, ਮੈਂ ਉਹਨਾਂ ਨੂੰ ਖਾ ਲਿਆ; ਉਹ ਮੇਰੀ ਖੁਸ਼ੀ ਅਤੇ ਮੇਰੇ ਦਿਲ ਦਾ ਅਨੰਦ ਹਨ, ਕਿਉਂਕਿ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਸਰਬਸ਼ਕਤੀਮਾਨ ਪਰਮੇਸ਼ਵਰ।
17ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਕੀਤਾ ਹੈ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗੁੱਸੇ ਨਾਲ ਮੈਨੂੰ ਭਰ ਦਿੱਤਾ ਸੀ।
18ਮੇਰਾ ਦਰਦ ਨਾ ਖ਼ਤਮ ਹੋਣ ਵਾਲਾ ਕਿਉਂ ਹੈ ਅਤੇ ਮੇਰਾ ਜ਼ਖ਼ਮ ਗੰਭੀਰ ਅਤੇ ਲਾਇਲਾਜ ਕਿਉਂ ਹਨ? ਤੁਸੀਂ ਮੇਰੇ ਲਈ ਇੱਕ ਧੋਖੇਬਾਜ਼ ਝਰਨੇ ਵਾਂਗ ਹੋ, ਉਸ ਝਰਨੇ ਵਾਂਗ ਜੋ ਅਸਫ਼ਲ ਹੋ ਜਾਂਦਾ ਹੈ।