ਯਿਰਮਿਯਾਹ 15

ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਕੀਤਾ ਹੈ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗੁੱਸੇ ਨਾਲ ਮੈਨੂੰ ਭਰ ਦਿੱਤਾ ਸੀ।

Jeremiah 15:17 (UKJV) I sat not in the assembly of the mockers, nor rejoiced; I sat alone because of your hand: for you have filled me with indignation.

15ਹੇ ਯਾਹਵੇਹ, ਤੂੰ ਸਮਝ; ਮੈਨੂੰ ਯਾਦ ਰੱਖ ਅਤੇ ਮੇਰੀ ਦੇਖਭਾਲ ਕਰ। ਮੇਰੇ ਸਤਾਉਣ ਵਾਲਿਆਂ ਤੋਂ ਬਦਲਾ ਲੈ। ਆਪਣੇ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।

16ਜਦੋਂ ਤੇਰੀਆਂ ਗੱਲਾਂ ਲੱਭੀਆਂ, ਮੈਂ ਉਹਨਾਂ ਨੂੰ ਖਾ ਲਿਆ; ਉਹ ਮੇਰੀ ਖੁਸ਼ੀ ਅਤੇ ਮੇਰੇ ਦਿਲ ਦਾ ਅਨੰਦ ਹਨ, ਕਿਉਂਕਿ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਸਰਬਸ਼ਕਤੀਮਾਨ ਪਰਮੇਸ਼ਵਰ।

17ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਕੀਤਾ ਹੈ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗੁੱਸੇ ਨਾਲ ਮੈਨੂੰ ਭਰ ਦਿੱਤਾ ਸੀ।

18ਮੇਰਾ ਦਰਦ ਨਾ ਖ਼ਤਮ ਹੋਣ ਵਾਲਾ ਕਿਉਂ ਹੈ ਅਤੇ ਮੇਰਾ ਜ਼ਖ਼ਮ ਗੰਭੀਰ ਅਤੇ ਲਾਇਲਾਜ ਕਿਉਂ ਹਨ? ਤੁਸੀਂ ਮੇਰੇ ਲਈ ਇੱਕ ਧੋਖੇਬਾਜ਼ ਝਰਨੇ ਵਾਂਗ ਹੋ, ਉਸ ਝਰਨੇ ਵਾਂਗ ਜੋ ਅਸਫ਼ਲ ਹੋ ਜਾਂਦਾ ਹੈ।

19ਇਸ ਲਈ ਯਾਹਵੇਹ ਇਹ ਆਖਦਾ ਹੈ: “ਜੇ ਤੂੰ ਤੋਬਾ ਕਰੇ, ਤਾਂ ਮੈਂ ਤੈਨੂੰ ਬਹਾਲ ਕਰਾਂਗਾ ਤਾਂ ਜੋ ਤੂੰ ਮੇਰੀ ਸੇਵਾ ਕਰ ਸਕੇ; ਜੇ ਤੂੰ ਅਯੋਗ ਸ਼ਬਦ ਨਾ ਵਰਤ ਕੇ, ਯੋਗ ਸ਼ਬਦ ਵਰਤੇ ਤਾਂ ਤੂੰ ਮੇਰਾ ਬੋਲਣ ਵਾਲਾ ਹੋਵੇਗਾ। ਇਹ ਲੋਕ ਤੁਹਾਡੇ ਵੱਲ ਮੁੜਨ, ਪਰ ਤੁਸੀਂ ਉਹਨਾਂ ਵੱਲ ਨਾ ਮੁੜੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.