17ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਕੀਤਾ ਹੈ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗੁੱਸੇ ਨਾਲ ਮੈਨੂੰ ਭਰ ਦਿੱਤਾ ਸੀ।
18ਮੇਰਾ ਦਰਦ ਨਾ ਖ਼ਤਮ ਹੋਣ ਵਾਲਾ ਕਿਉਂ ਹੈ ਅਤੇ ਮੇਰਾ ਜ਼ਖ਼ਮ ਗੰਭੀਰ ਅਤੇ ਲਾਇਲਾਜ ਕਿਉਂ ਹਨ? ਤੁਸੀਂ ਮੇਰੇ ਲਈ ਇੱਕ ਧੋਖੇਬਾਜ਼ ਝਰਨੇ ਵਾਂਗ ਹੋ, ਉਸ ਝਰਨੇ ਵਾਂਗ ਜੋ ਅਸਫ਼ਲ ਹੋ ਜਾਂਦਾ ਹੈ।
19ਇਸ ਲਈ ਯਾਹਵੇਹ ਇਹ ਆਖਦਾ ਹੈ: “ਜੇ ਤੂੰ ਤੋਬਾ ਕਰੇ, ਤਾਂ ਮੈਂ ਤੈਨੂੰ ਬਹਾਲ ਕਰਾਂਗਾ ਤਾਂ ਜੋ ਤੂੰ ਮੇਰੀ ਸੇਵਾ ਕਰ ਸਕੇ; ਜੇ ਤੂੰ ਅਯੋਗ ਸ਼ਬਦ ਨਾ ਵਰਤ ਕੇ, ਯੋਗ ਸ਼ਬਦ ਵਰਤੇ ਤਾਂ ਤੂੰ ਮੇਰਾ ਬੋਲਣ ਵਾਲਾ ਹੋਵੇਗਾ। ਇਹ ਲੋਕ ਤੁਹਾਡੇ ਵੱਲ ਮੁੜਨ, ਪਰ ਤੁਸੀਂ ਉਹਨਾਂ ਵੱਲ ਨਾ ਮੁੜੋ।
20ਮੈਂ ਤੈਨੂੰ ਇਹ ਲੋਕਾਂ ਲਈ ਇੱਕ ਕੰਧ ਬਣਾਵਾਂਗਾ, ਪਿੱਤਲ ਦੀ ਇੱਕ ਕਿਲ੍ਹੇ ਵਾਲੀ ਕੰਧ; ਉਹ ਤੁਹਾਡੇ ਨਾਲ ਲੜਨਗੇ ਪਰ ਤੁਹਾਡੇ ਤੇ ਕਾਬੂ ਨਹੀਂ ਪਾਉਣਗੇ, ਕਿਉਂਕਿ ਮੈਂ ਤੁਹਾਨੂੰ ਛੁਡਾਉਣ ਅਤੇ ਬਚਾਉਣ ਲਈ ਤੁਹਾਡੇ ਨਾਲ ਹਾਂ,” ਯਾਹਵੇਹ ਦਾ ਇਹ ਐਲਾਨ ਹੈ।
21“ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਬਚਾਵਾਂਗਾ ਅਤੇ ਜ਼ਾਲਮਾਂ ਦੇ ਹੱਥੋਂ ਤੈਨੂੰ ਛੁਡਾਵਾਂਗਾ।”