ਯਿਰਮਿਯਾਹ 15

ਯਾਹਵੇਹ ਇਹ ਆਖਦਾ ਹੈ, “ਮੈਂ ਉਹਨਾਂ ਦੇ ਵਿਰੁੱਧ ਚਾਰ ਤਰ੍ਹਾਂ ਦੀਆਂ ਵਸਤੂਆਂ ਨੂੰ ਠਹਿਰਾਵਾਂਗਾ, ਮਾਰਨ ਲਈ ਤਲਵਾਰ, ਕੁੱਤਿਆਂ ਨੂੰ ਪਾੜਨ ਲਈ ਅਤੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਨਿਗਲਣ ਅਤੇ ਤਬਾਹ ਕਰਨ ਲਈ।

Jeremiah 15:3 (UKJV) And I will appoint over them four kinds, says the LORD: the sword to slay, and the dogs to tear, and the fowls of the heaven, and the beasts of the earth, to devour and destroy.

1ਤਦ ਯਾਹਵੇਹ ਨੇ ਮੈਨੂੰ ਕਿਹਾ ਕਿ, “ਭਾਵੇਂ ਮੋਸ਼ੇਹ ਅਤੇ ਸਮੂਏਲ ਮੇਰੇ ਸਾਹਮਣੇ ਖੜੇ ਹੋਣ, ਮੇਰਾ ਦਿਲ ਇਨ੍ਹਾਂ ਲੋਕਾਂ ਵੱਲ ਨਹੀਂ ਜਾਵੇਗਾ। ਉਹਨਾਂ ਨੂੰ ਮੇਰੀ ਹਜ਼ੂਰੀ ਤੋਂ ਦੂਰ ਭੇਜ ਦਿਉ ਕਿ ਉਹ ਚਲੇ ਜਾਣ!

2ਅਤੇ ਜੇਕਰ ਉਹ ਤੁਹਾਨੂੰ ਪੁੱਛਣ, ‘ਅਸੀਂ ਕਿੱਥੇ ਜਾਵਾਂਗੇ?’ ਤਾਂ ਉਹਨਾਂ ਨੂੰ ਦੱਸੋ, ‘ਯਾਹਵੇਹ ਇਹ ਆਖਦਾ ਹੈ: “ ‘ਜਿਹੜੇ ਮੌਤ ਦੇ ਲਈ, ਉਹ ਮੌਤ ਵੱਲ; ਜਿਹੜੇ ਤਲਵਾਰ ਲਈ, ਉਹ ਤਲਵਾਰ ਵੱਲ; ਜਿਹੜੇ ਕਾਲ ਲਈ, ਉਹ ਕਾਲ ਵੱਲ; ਜਿਹੜੇ ਗ਼ੁਲਾਮੀ ਲਈ, ਉਹ ਗ਼ੁਲਾਮੀ ਵੱਲ।’ ”

3ਯਾਹਵੇਹ ਇਹ ਆਖਦਾ ਹੈ, “ਮੈਂ ਉਹਨਾਂ ਦੇ ਵਿਰੁੱਧ ਚਾਰ ਤਰ੍ਹਾਂ ਦੀਆਂ ਵਸਤੂਆਂ ਨੂੰ ਠਹਿਰਾਵਾਂਗਾ, ਮਾਰਨ ਲਈ ਤਲਵਾਰ, ਕੁੱਤਿਆਂ ਨੂੰ ਪਾੜਨ ਲਈ ਅਤੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਨਿਗਲਣ ਅਤੇ ਤਬਾਹ ਕਰਨ ਲਈ।

4ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਪੁੱਤਰ ਮਨੱਸ਼ੇਹ ਨੇ ਜੋ ਯੇਰੂਸ਼ਲੇਮ ਵਿੱਚ ਕੀਤਾ, ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ।

5“ਯੇਰੂਸ਼ਲੇਮ, ਤੇਰੇ ਉੱਤੇ ਕੌਣ ਤਰਸ ਕਰੇਗਾ? ਤੇਰੇ ਲਈ ਕੌਣ ਸੋਗ ਕਰੇਗਾ? ਇਹ ਪੁੱਛਣ ਲਈ ਕੌਣ ਰੁਕੇਗਾ ਕਿ ਤੂੰ ਕਿਵੇਂ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.