ਯਿਰਮਿਯਾਹ 15

ਤਦ ਯਾਹਵੇਹ ਨੇ ਮੈਨੂੰ ਕਿਹਾ ਕਿ, “ਭਾਵੇਂ ਮੋਸ਼ੇਹ ਅਤੇ ਸਮੂਏਲ ਮੇਰੇ ਸਾਹਮਣੇ ਖੜੇ ਹੋਣ, ਮੇਰਾ ਦਿਲ ਇਨ੍ਹਾਂ ਲੋਕਾਂ ਵੱਲ ਨਹੀਂ ਜਾਵੇਗਾ। ਉਹਨਾਂ ਨੂੰ ਮੇਰੀ ਹਜ਼ੂਰੀ ਤੋਂ ਦੂਰ ਭੇਜ ਦਿਉ ਕਿ ਉਹ ਚਲੇ ਜਾਣ!

Jeremiah 15:1 (UKJV) Then said the LORD unto me, Though Moses and Samuel stood before me, yet my mind could not be toward this people: cast them out of my sight, and let them go forth.

1ਤਦ ਯਾਹਵੇਹ ਨੇ ਮੈਨੂੰ ਕਿਹਾ ਕਿ, “ਭਾਵੇਂ ਮੋਸ਼ੇਹ ਅਤੇ ਸਮੂਏਲ ਮੇਰੇ ਸਾਹਮਣੇ ਖੜੇ ਹੋਣ, ਮੇਰਾ ਦਿਲ ਇਨ੍ਹਾਂ ਲੋਕਾਂ ਵੱਲ ਨਹੀਂ ਜਾਵੇਗਾ। ਉਹਨਾਂ ਨੂੰ ਮੇਰੀ ਹਜ਼ੂਰੀ ਤੋਂ ਦੂਰ ਭੇਜ ਦਿਉ ਕਿ ਉਹ ਚਲੇ ਜਾਣ!

2ਅਤੇ ਜੇਕਰ ਉਹ ਤੁਹਾਨੂੰ ਪੁੱਛਣ, ‘ਅਸੀਂ ਕਿੱਥੇ ਜਾਵਾਂਗੇ?’ ਤਾਂ ਉਹਨਾਂ ਨੂੰ ਦੱਸੋ, ‘ਯਾਹਵੇਹ ਇਹ ਆਖਦਾ ਹੈ: “ ‘ਜਿਹੜੇ ਮੌਤ ਦੇ ਲਈ, ਉਹ ਮੌਤ ਵੱਲ; ਜਿਹੜੇ ਤਲਵਾਰ ਲਈ, ਉਹ ਤਲਵਾਰ ਵੱਲ; ਜਿਹੜੇ ਕਾਲ ਲਈ, ਉਹ ਕਾਲ ਵੱਲ; ਜਿਹੜੇ ਗ਼ੁਲਾਮੀ ਲਈ, ਉਹ ਗ਼ੁਲਾਮੀ ਵੱਲ।’ ”

3ਯਾਹਵੇਹ ਇਹ ਆਖਦਾ ਹੈ, “ਮੈਂ ਉਹਨਾਂ ਦੇ ਵਿਰੁੱਧ ਚਾਰ ਤਰ੍ਹਾਂ ਦੀਆਂ ਵਸਤੂਆਂ ਨੂੰ ਠਹਿਰਾਵਾਂਗਾ, ਮਾਰਨ ਲਈ ਤਲਵਾਰ, ਕੁੱਤਿਆਂ ਨੂੰ ਪਾੜਨ ਲਈ ਅਤੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਨਿਗਲਣ ਅਤੇ ਤਬਾਹ ਕਰਨ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.