ਯਿਰਮਿਯਾਹ 16

“ਜਦੋਂ ਤੂੰ ਸਭ ਕੁਝ ਇਨ੍ਹਾਂ ਲੋਕਾਂ ਨੂੰ ਦੱਸੇਗਾ ਅਤੇ ਉਹ ਤੈਨੂੰ ਪੁੱਛਣਗੇ, ‘ਯਾਹਵੇਹ ਨੇ ਸਾਡੇ ਵਿਰੁੱਧ ਇੰਨੀ ਵੱਡੀ ਤਬਾਹੀ ਕਿਉਂ ਸੁਣਾਈ ਹੈ? ਅਸੀਂ ਕੀ ਗਲਤ ਕੀਤਾ ਹੈ? ਅਸੀਂ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀ ਪਾਪ ਕੀਤਾ ਹੈ?’

Jeremiah 16:10 (UKJV) And it shall come to pass, when you shall show this people all these words, and they shall say unto you, Wherefore has the LORD pronounced all this great evil against us? or what is our iniquity? or what is our sin that we have committed against the LORD our God?

8“ਅਤੇ ਉਸ ਘਰ ਵਿੱਚ ਨਾ ਵੜੋ ਜਿੱਥੇ ਦਾਵਤ ਹੁੰਦੀ ਹੋਵੇ ਅਤੇ ਖਾਣ ਪੀਣ ਲਈ ਬੈਠੋ।

9ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਮੈਂ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਅਤੇ ਤੁਹਾਡੇ ਦਿਨਾਂ ਵਿੱਚ ਇਸ ਸਥਾਨ ਵਿੱਚ ਅਨੰਦ ਅਤੇ ਖੁਸ਼ੀ ਦੀਆਂ ਆਵਾਜ਼ਾਂ ਅਤੇ ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ।

10“ਜਦੋਂ ਤੂੰ ਸਭ ਕੁਝ ਇਨ੍ਹਾਂ ਲੋਕਾਂ ਨੂੰ ਦੱਸੇਗਾ ਅਤੇ ਉਹ ਤੈਨੂੰ ਪੁੱਛਣਗੇ, ‘ਯਾਹਵੇਹ ਨੇ ਸਾਡੇ ਵਿਰੁੱਧ ਇੰਨੀ ਵੱਡੀ ਤਬਾਹੀ ਕਿਉਂ ਸੁਣਾਈ ਹੈ? ਅਸੀਂ ਕੀ ਗਲਤ ਕੀਤਾ ਹੈ? ਅਸੀਂ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀ ਪਾਪ ਕੀਤਾ ਹੈ?’

11ਫਿਰ ਉਹਨਾਂ ਨੂੰ ਆਖੋ, ਯਾਹਵੇਹ ਇਹ ਆਖਦਾ ਹੈ, ‘ਇਹ ਇਸ ਲਈ ਹੈ ਕਿਉਂਕਿ ਤੁਹਾਡੇ ਪੁਰਖਿਆਂ ਨੇ ਮੈਨੂੰ ਤਿਆਗ ਦਿੱਤਾ ਸੀ ਅਤੇ ਹੋਰ ਦੇਵਤਿਆਂ ਦੇ ਪਿੱਛੇ ਚੱਲੇ ਅਤੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਪੂਜਾ ਕੀਤੀ। ਉਹਨਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਨੂੰ ਨਹੀਂ ਮੰਨਿਆ।

12ਪਰ ਤੁਸੀਂ ਆਪਣੇ ਪੁਰਖਿਆਂ ਨਾਲੋਂ ਵੀ ਵੱਧ ਦੁਸ਼ਟਤਾ ਕੀਤੀ। ਵੇਖੋ ਕਿਵੇਂ ਤੁਸੀਂ ਸਾਰੇ ਮੇਰੀ ਗੱਲ ਮੰਨਣ ਦੀ ਬਜਾਏ ਆਪਣੇ ਦੁਸ਼ਟ ਦਿਲਾਂ ਦੀ ਜ਼ਿੱਦ ਤੇ ਚੱਲ ਰਹੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.